For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਕੈਂਟ ’ਚ ਦੋ ਜਣਿਆਂ ਦੀ ਡੁੱਬ ਕੇ ਮੌਤ

10:22 AM Jul 12, 2023 IST
ਅੰਬਾਲਾ ਕੈਂਟ ’ਚ ਦੋ ਜਣਿਆਂ ਦੀ ਡੁੱਬ ਕੇ ਮੌਤ
ਟਾਂਗਰੀ ਨਦੀ ਦੇ ਕੰਢੇ ’ਤੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦੇ ਹੋਏ ਫ਼ੌਜੀ ਜਵਾਨ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 11 ਜੁਲਾਈ
ਅੰਬਾਲਾ ਕੈਂਟ ਏਰੀਆ ਵਿਚ ਡੁੱਬਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਬਾਲਾ ਕੈਂਟ ਦੇ ਅਰਜਨ ਨਗਰ ਦੀ 62 ਸਾਲਾ ਅਨੀਤਾ ਜੈਨ ਦੀ ਰਾਤ ਆਪਣੇ ਘਰ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਸੂਚਨਾ ਮਿਲਦਿਆਂ ਹੀ ਐੱਨਡੀਆਰਐੱਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ ਹੈ। ਕੈਂਟ ਦੇ ਮਹੇਸ਼ ਨਗਰ ਏਰੀਏ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਸੁਰੇਸ਼ ਧੀਮਾਨ ਨਿਵਾਸੀ ਸ਼ਾਹਜ਼ਾਦਪੁਰ ਵਜੋਂ ਹੋਈ ਹੈ। ਸੁਰੇਸ਼ ਧੀਮਾਨ ਸੋਮਵਾਰ ਨੂੰ ਅੰਬਾਲਾ ਕੈਂਟ ਕਿਸੇ ਕੰਮ ਆਇਆ ਸੀ ਅਤੇ ਇੱਥੇ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਕੂਲਾਂ ਵਿਚ ਪਾਣੀ ਭਰਨ ਕਰਕੇ 15 ਜੁਲਾਈ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਕੈਂਟ ਵਿਚ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਸ਼ਤੀ ਵਿਚ ਬੈਠ ਕੇ ਪਾਣੀ ਦਾ ਜਾਇਜ਼ਾ ਲਿਆ ਹੈ। ਜ਼ਿਲ੍ਹੇ ਵਿਚ ਹਾਲਾਤ ਵਸੋਂ ਬਾਹਰੇ ਹੋਣ ਤੋਂ ਬਾਅਦ ਆਰਮੀ, ਐਨਡੀਆਰਐਫ ਅਤੇ ਐਚਡੀਆਰਐਫ ਦੇ ਨਾਲ ਜ਼ਿਲ੍ਹਾ ਆਫ਼ਤ ਪ੍ਰਬੰਧਨ ਨੇ ਮੋਰਚਾ ਸੰਭਾਲਿਆ ਹੋਇਆ ਹੈ।

Advertisement

ਪਾਣੀ ਵਿੱਚ ਫਸੀ ਐਂਬੂਲੈਂਸ 17 ਘੰਟਿਆਂ ਮਗਰੋਂ ਬਾਹਰ ਕੱਢੀ
ਅੰਬਾਲਾ ਦੇ ਨੱਗਲ ਖੇਤਰ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਸੋਮਵਾਰ ਰਾਤ ਨੂੰ ਇਕ ਨੌਜਵਾਨ ਦੀ ਲਾਸ਼ ਲੈ ਕੇ ਹਿਮਾਚਲ ਪ੍ਰਦੇਸ਼ ਜਾ ਰਹੀ ਐਂਬੂਲੈਂਸ ਹੜ੍ਹ ਦੇ ਪਾਣੀ ਵਿਚ ਫਸ ਗਈ, ਜੋ ਅੱਜ 17 ਘੰਟੇ ਬਾਅਦ ਸ਼ਾਮ ਪੰਜ ਵਜੇ ਬੜੀ ਮੁਸ਼ੱਕਤ ਨਾਲ ਬਾਹਰ ਕੱਢੀ ਗਈ। ਪੁਲੀਸ ਅਨੁਸਾਰ ਹਿਮਾਚਲ ਦੇ ਹਮੀਰਪੁਰ ਨਿਵਾਸੀ ਯਤਨਿ ਨਾਂ ਦੇ ਨੌਜਵਾਨ ਦੀ ਜੈਪੁਰ ਵਿਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲੇ ਕੱਲ੍ਹ ਐਂਬੂਲੈਂਸ ਰਾਹੀਂ ਲਾਸ਼ ਲੈ ਕੇ ਹਮੀਰਪੁਰ ਜਾ ਰਹੇ ਸਨ। ਜਦੋਂ ਉਹ ਰਾਤ 11 ਵਜੇ ਨੱਗਲ ਖੇਤਰ ਦੇ ਘੋਤਰਾ ਰੈਸਟੋਰੈਂਟ ਲਾਗੇ ਪਹੁੰਚੇ ਤਾਂ ਐਂਬੂਲੈਂਸ ਪਾਣੀ ਵਿਚ ਫਸ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਐਂਬੂਲੈਂਸ ਬਾਹਰ ਨਾ ਕੱਢੀ ਜਾ ਸਕੀ। ਪੁਲੀਸ ਨੇ ਅੱਜ ਸ਼ਾਮ ਪੰਜ ਵਜੇ ਟਰੈਕਟਰ ਦੀ ਮਦਦ ਨਾਲ ਐਂਬੂਲੈਂਸ ਬਾਹਰ ਕੱਢੀ। ਲਾਸ਼ ਅੰਬਾਲਾ ਰਾਹੀਂ ਨਾ ਭੇਜ ਕੇ ਪਿਹੋਵਾ ਅਤੇ ਕੁਰੂਕਸ਼ੇਤਰ ਰਾਹੀਂ ਹਮੀਰਪੁਰ ਭੇਜੀ ਗਈ ਹੈ।

Advertisement
Tags :
Author Image

sukhwinder singh

View all posts

Advertisement
Advertisement
×