For the best experience, open
https://m.punjabitribuneonline.com
on your mobile browser.
Advertisement

ਰੇਲ ਗੱਡੀ ਹੇਠਾਂ ਆ ਕੇ ਦੋ ਜਣਿਆਂ ਦੀ ਮੌਤ

07:41 AM Jul 02, 2023 IST
ਰੇਲ ਗੱਡੀ ਹੇਠਾਂ ਆ ਕੇ ਦੋ ਜਣਿਆਂ ਦੀ ਮੌਤ
Advertisement

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਵਿੱਚ ਅੱਜ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਇੱਕ ਜਣੇ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲੀਸ ਚੌਕੀ ਮਾਨਸਾ ਦੇ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਦਿੱਲੀ ਤੋਂ ਬਠਿੰਡਾ ਜਾ ਰਹੀ ਨਾਨ-ਸਟਾਪ ਐਕਸਪ੍ਰੈਸ ਰੇਲ ਗੱਡੀ ਹੇਠਾਂ ਮਾਨਸਾ ਦੇ ਅੰਡਰਬ੍ਰਿਜ ਲਾਗੇ ਇੱਕ 40 ਸਾਲ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਪਛਾਣ ਨਹੀਂ ਹੋ ਸਕੀ, ਜਿਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ। ਰੇਲਵੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਖੋਖਰ ਕਲਾਂ ਵਿੱਚ ਇੱਕ ਚੜਾਊ ਰੇਲ ਗੱਡੀ ਹੇਠਾਂ ਆ ਕੇ ਬਿੱਕਰ ਸਿੰਘ (65) ਪੁੱਤਰ ਮਹਿੰਦਰ ਸਿੰਘ ਵਾਸੀ ਖੋਖਰ ਕਲਾਂ ਦੀ ਉਦੋਂ ਮੌਤ ਹੋ ਗਈ, ਜਦੋਂ ਉਹ ਰੇਲਵੇ ਲਾਈਨ ਪਾਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਬਿੱਕਰ ਸਿੰਘ ਦੀ ਦੇਹ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×