ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਸੜਕ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ

10:19 AM Sep 24, 2024 IST
ਮ੍ਰਿਤਕ ਦਰਸ਼ਨ ਸਿੰਘ ਦੀ ਫਾਈਲ ਫੋਟੋ।

ਸੰਤੋਖ ਗਿੱਲ
ਰਾਏਕੋਟ, 23 ਸਤੰਬਰ
ਸ਼ਹਿਰ ਦੇ ਬਾਹਰਵਾਰ ਇੱਕ ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਘ (52 ਸਾਲ) ਵਾਸੀ ਪਿੰਡ ਜਲਾਲਦੀਵਾਲ ਵਜੋਂ ਹੋਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦਰਸ਼ਨ ਸਿੰਘ ਲੰਘੀ ਰਾਤ ਕਰੀਬ 8 ਵਜੇ ਫੈਕਟਰੀ ਵਿੱਚ ਕੰਮ ਤੋਂ ਛੁੱਟੀ ਮਿਲਣ ਉਪਰੰਤ ਆਪਣੇ ਪਿੰਡ ਜਲਾਲਦੀਵਾਲ ਨੂੰ ਮੋਟਰਸਾਈਕਲ ਪੀਬੀ 56 ਬੀ 9199 ’ਤੇ ਪਿੰਡ ਜਾ ਰਿਹਾ ਸੀ। ਜਦੋਂ ਉਹ ਮੁੱਖ ਮਾਰਗ ਤੋਂ ਆਪਣੇ ਪਿੰਡ ਜਲਾਲਦੀਵਾਲ ਨੂੰ ਮੁੜਨ ਲੱਗਾ ਤਾਂ ਬਰਨਾਲਾ ਵੱਲੋਂ ਆ ਰਹੀ ਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਪੀਬੀ 11 ਸੀਬੀ 0525 ਦੀ ਲਪੇਟ ਵਿੱਚ ਆ ਗਿਆ। ਬੱਸ ਚਾਲਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਦੇ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਲੈਣ ਉਪਰੰਤ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਬਾਠ ਆਈ ਹਸਪਤਾਲ ਕੋਲ ਇੱਕ ਕਾਰ ਦੀ ਐਕਟਿਵਾ ਸਕੂਟਰ ਨਾਲ ਹੋਈ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦੇ ਸਾਥੀ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਅਜ਼ਰੂਦੀਨ ਖਾਨ ਵਾਸੀ ਮੁਹੱਲਾ ਡਾ. ਅੰਬੇਦਕਰ ਨਗਰ ਨੇ ਦੱਸਿਆ ਕਿ ਉਸਦਾ ਬੇਟਾ ਅਰਸ਼ਦ ਸਮੇਤ ਆਪਣੇ ਦੋਸਤਾਂ ਅਨੀਸ਼ ਅਤੇ ਸ਼ੇਰੂ ਕੁਮਾਰ ਨਾਲ ਐਕਟਿਵਾ ’ਤੇ ਵਾਪਸ ਘਰ ਆ ਰਿਹਾ ਸੀ ਕਿ ਬਾਠ ਆਈ ਕੇਅਰ ਹਸਪਤਾਲ ਮਾਡਲ ਟਾਊਨ ਐਕਸਟੈਨਸ਼ਨ ਪਾਸ ਸਾਹਮਣੇ ਤੋਂ ਇੱਕ ਮਾਰੂਤੀ ਕਾਰ ਦੇ ਚਾਲਕ ਅਰਵਿੰਦ ਸਿੰਘ ਨੇ ਆਪਣੀ ਕਾਰ ਉਸਦੀ ਐਕਟਿਵਾ ’ਚ ਮਾਰੀ, ਜਿਸ ਨਾਲ ਉਹ ਤਿੰਨੋਂ ਜਣੇ ਹੇਠਾਂ ਡਿੱਗ ਪਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਰਸ਼ਦ ਦੀ ਮੌਤ ਹੋ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਕਬਜ਼ੇ ਵਿੱਚ ਲੈ ਕੇ ਅਰਵਿੰਦ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Advertisement

Advertisement