ਦਿੱਲੀ ਵਿੱਚ ਫਰਨੀਚਾਰ ਦੇ ਗੁਦਾਮ ’ਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
12:34 PM Nov 03, 2024 IST
ਨਵੀਂ ਦਿੱਲੀ, 3 ਨਵੰਬਰ
ਪੱਛਮੀ ਦਿੱਲੀ ਦੇ ਕੀਰਤੀ ਨਗਰ ਇਲਾਕੇ ਵਿੱਚ ਐਤਵਾਰ ਤੜਕੇ ਫਰਨੀਚਾਰ ਦੇ ਇਕ ਗੁਦਾਮ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਸਾਹ ਘੁਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਵਿਅਕਤੀ ਗੁਦਾਮ ਦੀ ਛੱਤ ’ਤੇ ਬਣੇ ਇਕ ਕਮਰੇ ਵਿੱਚ ਸੁੱਤੇ ਪਏ ਸਨ। ਦਿੱਲੀ ਫਾਇਰ ਸੇਵਾ ਦੇ ਇਕ ਅਧਿਕਾਰੀ ਨੇ ਕਿਹਾ, ‘‘ਤੜਕੇ 4.25 ਵਜੇ ਫਰਨੀਚਾਰ ਦੇ ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਮਗਰੋਂ ਛੇ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਘਟਨਾ ਸਥਾਨ ਤੋਂ ਦੋ ਵਿਅਕਤੀਆਂ ਨੂੰ ਕੱਢਿਆ ਗਿਆ ਅਤੇ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’’ ਮ੍ਰਿਤਕਾਂ ਦੀ ਪਛਾਣ ਮਜ਼ਦੂਰ ਅਤੁਲ ਰਾਏ (45) ਅਤੇ ਰਿਕਸ਼ਾ ਚਾਲਕ ਨੰਦ ਕਿਸ਼ੋਰ (65) ਵਜੋਂ ਹੋਈ ਹੈ। -ਪੀਟੀਆਈ
Advertisement
Advertisement