ਪਟਿਆਲਾ ਜ਼ਿਲ੍ਹੇ ਵਿੱਚ ਦੋ ਜਣਿਆਂ ਵੱਲੋਂ ਖ਼ੁਦਕੁਸ਼ੀ
07:33 AM Jan 08, 2025 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 7 ਜਨਵਰੀ
ਇਸ ਜ਼ਿਲ੍ਹੇ ’ਚ ਦੋ ਜਣਿਆਂ ਨੇ ਅੱਜ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਨ੍ਹਾਂ ਵਿਚੋਂ ਇੱਕ ਘਟਨਾ ਪਟਿਆਲਾ ਸ਼ਹਿਰ ਅਤੇ ਦੂਜੀ ਵਿਧਾਨ ਸਭਾ ਹਲਕਾ ਘਨੌਰ ਅਧੀਨ ਪੈਂਦੇ ਥਾਣਾ ਖੇੜੀ ਗੰਡਿਆਂ ਦੇ ਪਿੰਡ ਸੈਦਖੇੜੀ ’ਚ ਵਾਪਰੀ। ਪਟਿਆਲਾ ਦੇ ਅਰਬਨ ਅਸਟੇਟ ਨਜ਼ਦੀਕ ਪ੍ਰੋਫੈਸਰ ਕਲੋਨੀ ਵਿਚ ਰਹਿੰਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੂਲ ਨਿਵਾਸੀ 32 ਸਾਲਾ ਸੰਜੇ ਚੱਬਾ ਪੁੱਤਰ ਰੋਹਤਾਸ ਚੱਬਾ ਨੇ ਆਪਣੇ ਘਰ ’ਚ ਹੀ ਛੱਤ ਵਾਲ਼ੇ ਪੱਖੇ ਨਾਲ ਫਾਹਾ ਲੈ ਲਿਆ। ਉਸ ਦੀ ਮ੍ਰਿਤਕ ਦੇਹ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੂਜੀ ਘਟਨਾ ’ਚ ਹਲਕਾ ਘਨੌਰ ਦੇ ਰਾਜਪੁਰਾ ਨੇੜਲੇ ਪਿੰਡ ਸੈਦਖੇੜੀ ਦੀ 23 ਸਾਲਾ ਲੜਕੀ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਜਿਸ ਨੂੰ ਰਾਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ।
Advertisement
Advertisement
Advertisement