ਚੋਰੀ ਕਰਨ ਦੇ ਦੋਸ਼ ਹੇਠ ਦੋ ਜਣੇ ਕਾਬੂ
ਨਿੱਜੀ ਪੱਤਰ ਪ੍ਰੇਰਕ
Advertisementਲੁਧਿਆਣਾ, 14 ਜਨਵਰੀ
ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਕੋਪਰ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਈਸ਼ਰ ਨਗਰ ਪਿੱਛੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਾਸੀ ਅਮਿਤ ਸ਼ਰਮਾ ਨੇ ਦੱਸਿਆ ਹੈ ਕਿ ਉਹ ਕੁਆਰਡੀਨੈਂਟ ਟੈਲੀਵਿਚ ਲਿਮਟਿਡ ਵਿੱਚ ਨੌਕਰੀ ਕਰਦਾ ਹੈ ਅਤੇ ਲੁਧਿਆਣਾ ਸ਼ਹਿਰੀ ਏਰੀਆ ਵਿੱਚ ਉਸ ਵੱਲੋਂ ਦੇਖ ਭਾਲ ਕੀਤੀ ਜਾਦੀ ਹੈ। ਬੀਤੀ ਰਾਤ ਉਸਦੀ ਕੰਪਨੀ ਦੀ ਪਿੰਕ ਫਲੈਟ ਪੱਖੋਵਾਲ ਰੋਡ ਤੋਂ ਕਰੀਬ 200 ਮੀਟਰ ਕੋਪਰ ਤਾਰ ਚੋਰੀ ਹੋ ਗਈ ਸੀ। ਤਾਰ ਨੂੰ ਪ੍ਰਮੋਦ ਵਾਸੀ ਦੁੱਗਰੀ ਅਤੇ ਅੰਕਿਤ ਉਰਫ਼ ਕਾਲੂ ਵਾਸੀ ਪੰਜਾਬੀ ਬਾਗ ਦੁੱਗਰੀ ਨੇ ਆਪਸ ਵਿੱਚ ਰਲ ਕੇ ਕੱਟ ਲਈ ਅਤੇ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਕਿਪਸ ਮਾਰਕੀਟ ਸਰਾਭਾ ਨਗਰ ਤੋਂ ਵੀ ਇਨ੍ਹਾਂ ਨੇ ਕਰੀਬ 200 ਮੀਟਰ ਕੋਪਰ ਤਾਰ ਚੋਰੀ ਕੀਤੀ ਸੀ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਹਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ
ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਅਰਵਿੰਦਰਾ ਕੰਪਲੈਕਸ ਪਿੰਡ ਗੋਬਿੰਦਗੜ੍ਹ ਮੌਜੂਦ ਸੀ ਤਾਂ ਪਤਾ ਲੱਗਾ ਕਿ ਸਬੋਧ ਕੁਮਾਰ ਵਾਸੀ ਮਾਤਾ ਭਾਗ ਕੌਰ ਕਲੋਨੀ ਪਿੰਡ ਗੋਬਿੰਦਗੜ੍ਹ ਚੋਰੀਆਂ ਕਰਨ ਦਾ ਆਦੀ ਹੈ। ਪੁਲੀਸ ਪਾਰਟੀ ਨੇ ਦੌਰਾਨੇ ਚੈਕਿੰਗ ਕੱਚਾ ਰਸਤਾ ਮਿਠਾਈ ਫੈਕਟਰੀ ਰੋਡ ਮੰਗਲੀ ਨੀਚੀ ਵੱਲ ਇੱਕ ਚੋਰੀ ਦੇ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ ਉੱਕਤ ਮੋਟਰਸਾਈਕਲ ਬਰਾਮਦ ਕੀਤਾ ਹੈ।Advertisement