ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁਕਾਨਾਂ ਦੀ ਮਿਣਤੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

06:49 AM Jun 27, 2024 IST
ਸ਼ੇਰਪੁਰ ਵਿੱਚ ਮਿਣਤੀ ਮੌਕੇ ਪਿੰਡ ਵਾਸੀਆਂ ਨਾਲ ਮਾਲ ਵਿਭਾਗ ਦੇ ਕਰਮਚਾਰੀ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਸ਼ੇਰਪੁਰ, 26 ਜੂਨ
ਇੱਥੇ ਕਾਤਰੋਂ ਰੋਡ ਬੱਸ ਸਟੈਂਡ ਨੇੜੇ ਦੁਕਾਨਾਂ ਦਾ ਗੇਟ ਕੱਢਣ ਤੋਂ ਛਿੜੇ ਵਿਵਾਦ ਕਾਰਨ ਅੱਜ ਮਾਲ ਵਿਭਾਗ ਦੇ ਮਿਣਤੀ ਕਰਨ ਆਏ ਅਧਿਕਾਰੀ/ ਮੁਲਾਜ਼ਮਾਂ ਦੀ ਹਾਜ਼ਰੀ ਦੌਰਾਨ ਦੋ ਧਿਰਾਂ ਆਹਮੋ-ਸਾਹਮਣੇ ਆ ਗਈਆਂ। ਜਾਣਕਾਰੀ ਅਨੁਸਾਰ ਕਾਤਰੋਂ ਰੋਡ ਬੱਸ ਸਟੈਂਡ ਨੇੜੇ ਬਣੇ ਪ੍ਰੈੱਸ ਕਲੱਬ ਸ਼ੇਰਪੁਰ ਦੇ ਦਫ਼ਤਰ ਦੀ ਨਾਲ ਲਗਦੀ ਇੱਕ ਜਗ੍ਹਾ ਵਿੱਚ ਸ਼ੇਰਪੁਰ ਦੇ ਇੱਕ ਵਿਆਕਤੀ ਵੱਲੋਂ ਦੁਕਾਨਾਂ ਬਣਾਏ ਜਾਣ ਸਬੰਧੀ ਅੱਜ ਰੱਖੀ ਗਈ ਮਿਣਤੀ ਲਈ ਫੀਲਡ ਕਨੂੰਨਗੋ ਮਾਲਵਿੰਦਰ ਸਿੰਘ, ਬੀਡੀਪੀਓ ਦਫ਼ਤਰ ਦੇ ਕਰਮਚਾਰੀ ਪੁੱਜੇ ਪਰ ਜਦੋਂ ਹੀ ਦੋਵੇਂ ਧਿਰਾਂ ਨਾਲ ਮਿਣਤੀ ਸਬੰਧੀ ਗੱਲਬਾਤ ਸ਼ੁਰੂ ਕੀਤੀ ਤਾ ਤਿੱਖੀ ਬਹਿਸ਼ਬਾਜ਼ੀ ਹੋ ਗਈ। ਇੱਕ ਧਿਰ ਵੱਲੋਂ ਮਾਸਟਰ ਚਰਨ ਸਿੰਘ ਜਵੰਦਾ ਨੇ ਕਿਹਾ ਕਿ ਇਹ ਥਿੰਦ ਪੱਤੀ ਦੀ ਸ਼ਾਮਲਾਟ ਜਗ੍ਹਾ ਹੈ ਅਤੇ ਇਸ ਜਗ੍ਹਾ ’ਤੇ ਕਿਸੇ ਵੀ ਵਿਅਕਤੀ ਨੂੰ ਕਾਬਜ਼ ਨਹੀਂ ਹੋਣ ਦਿੱਤਾ ਜਾ ਸਕਦਾ ਅਤੇ ਜੇਕਰ ਲੋੜ ਪਈ ਤਾਂ ਉਹ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਦੂਜੀ ਧਿਰ ਨੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜਗ੍ਹਾ ਵਿੱਚ ਸ਼ਟਰ ਲਗਾਏ ਹਨ, ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਅਤੇ ਉਨ੍ਹਾਂ ਆਪਣੇ ਕੋਲ ਅਦਾਲਤ ਪਾਸੋਂ ਪ੍ਰਾਪਤ ਕੀਤੀ ਸਟੇਅ ਹੋਣ ਦਾ ਦਾਅਵਾ ਕੀਤਾ। ਇਸ ਮਗਰੋਂ ਮਿਣਤੀ ਦਾ ਕੰਮ ਟਲ ਗਿਆ। ਇਸ ਮੌਕੇ ਸਬੰਧਤ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਅਕਾਲੀ ਦਲ ਅਮ੍ਰਿਤਸਰ ਦੇ ਮਨਜੀਤ ਸਿੰਘ ਧਾਮੀ, ਰੂਪ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਨਾਜ਼ਰ ਸਿੰਘ ਗੁਰਮੇਲ ਸਿੰਘ, ਨਛੱਤਰ ਸਿੰਘ, ਸਧੀਰ ਕੁਮਾਰ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਧਾਮੀ, ਰੂਪ ਸਿੰਘ, ਗੁਰਮੁਖ ਸਿੰਘ, ਰਘਵੀਰ ਸਿੰਘ, ਧੰਨਾ ਸਿੰਘ ਅਤੇ ਕਰਮਜੀਤ ਸਿੰਘ ਨੰਬਰਦਾਰ ਹਾਜ਼ਰ ਸਨ।

Advertisement

Advertisement
Advertisement