For the best experience, open
https://m.punjabitribuneonline.com
on your mobile browser.
Advertisement

ਗਵਾਦੜ ਬੰਦਰਗਾਹ ਕੰਪਲੈਕਸ ’ਤੇ ਹਮਲੇ ’ਚ ਦੋ ਪਾਕਿ ਫੌਜੀ ਤੇ 8 ਬਲੋਚ ਦਹਿਸ਼ਤਗਰਦ ਹਲਾਕ

07:02 AM Mar 22, 2024 IST
ਗਵਾਦੜ ਬੰਦਰਗਾਹ ਕੰਪਲੈਕਸ ’ਤੇ ਹਮਲੇ ’ਚ ਦੋ ਪਾਕਿ ਫੌਜੀ ਤੇ 8 ਬਲੋਚ ਦਹਿਸ਼ਤਗਰਦ ਹਲਾਕ
Advertisement

ਕਰਾਚੀ, 21 ਮਾਰਚ
ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿਚ ਗਵਾਦੜ ਪੋਰਟ ਅਥਾਰਿਟੀ ਕੰਪਲੈਕਸ ’ਤੇ ਹਥਿਆਰਬੰਦ ਬਲੋਚ ਬਾਗ਼ੀਆਂ ਵੱਲੋਂ ਕੀਤੇ ਹਮਲੇ ਵਿਚ ਦੋ ਪਾਕਿਸਤਾਨੀ ਫੌਜੀ ਮਾਰੇ ਗਏੇ। ਸੁਰੱਖਿਆ ਬਲਾਂ ਨੇ ਹਮਲੇ ਨੂੰ ਨਾਕਾਮ ਕਰਦਿਆਂ ਅੱਠ ਬਲੋਚ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਪੋਰਟ ਕੰਪਲੈਕਸ ਵਿਚ ਕਈ ਸਰਕਾਰੀ ਤੇ ਨੀਮ ਫੌਜੀ ਬਲਾਂ ਦੇ ਦਫ਼ਤਰ ਹਨ। ਰਣਨੀਤਕ ਪੱਖੋਂ ਅਹਿਮ ਗਵਾਦੜ ਬੰਦਰਗਾਹ ਅਰਬਾਂ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਕੌਰੀਡੋਰ (ਸੀਪੈੱਕ) ਪ੍ਰਾਜੈਕਟ ਦੇ ਫੋਕਲ ਪੁਆਇੰਟਾਂ ਵਿਚੋਂ ਇਕ ਹੈ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਉਹ ਸਰਹੱਦ-ਪਾਰੋਂ ਅਤਿਵਾਦ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨਗੇ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਦਹਿਸ਼ਤਗਰਦਾਂ ਦੇ ਸਮੂਹ ਨੇ ਬੁੱਧਵਾਰ ਨੂੰ ਪੋਰਟ ਅਥਾਰਿਟੀ ਕਲੋਨੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ। ਦੁਵੱਲੀ ਗੋਲੀਬਾਰੀ ਦੌਰਾਨ ਸਲਾਮਤੀ ਦਸਤਿਆਂ ਨੇ ਸਾਰੇ ਅੱਠ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸ ਦੌਰਾਨ ਦੋ ਸਿਪਾਹੀ ਵੀ ਮਾਰੇ ਗਏ। ਵੱਖਵਾਦੀ ਬਲੋਚਿਸਤਾਨ ਲਬਿਰੇਸ਼ਨ ਆਰਮੀ (ਬੀਐੱਲਏ) ਦੇ ਇਨ੍ਹਾਂ ਦਹਿਸ਼ਤਗਰਦਾਂ ਦੇ ਕਬਜ਼ੇ ਵਿਚੋਂ ਵੱਡੀ ਮਿਕਦਾਰ ਵਿਚ ਹਥਿਆਰ, ਗੋਲੀਸਿੱਕਾ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। -ਪੀਟੀਆਈ

Advertisement

ਚੀਨ ਵੱਲੋਂ ਹਮਲੇ ਦੀ ਨਿਖੇਧੀ

ਪੇਈਚਿੰਗ: ਚੀਨ ਨੇ ਪਾਕਿਸਤਾਨ ਦੀ ਗਵਾਦੜ ਬੰਦਰਗਾਹ ’ਤੇ ਬਲੋਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਹੈ। ਚੀਨ ਨੇ ਕਿਹਾ ਕਿ ਉਹ ਅਤਿਵਾਦ ਖਿਲਾਫ਼ ਲੜਾਈ ਤੇ ਕੌਮੀ ਸੁਰੱਖਿਆ ਦੀ ਸਲਾਮਤੀ ਲਈ ਇਸਲਾਮਾਬਾਦ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕਿਹਾ, ‘‘ਅਸੀਂ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦੇ ਹਾਂ ਤੇ ਹਮਲੇ ਵਿਚ ਮਾਰੇ ਗਏ ਪਾਕਿ ਫੌਜੀਆਂ ਲਈ ਸੋਗ ਜਤਾਉਂਦੇ ਹਾਂ। ਚੀਨ ਅਤਿਵਾਦ ਦੇ ਸਾਰੇ ਰੁੂਪਾਂ ਦੇ ਖਿਲਾਫ਼ ਹੈ ਤੇ ਪਾਕਿਸਤਾਨ ਵਿਚ ਸਮਾਜਿਕ ਸਥਿਰਤਾ ਤੇ ਕੌਮੀ ਵਿਕਾਸ ਦੀ ਹਮਾਇਤ ਕਰਦਾ ਹੇ।’’ -ਪੀਟੀਆਈ

Advertisement
Author Image

Advertisement
Advertisement
×