ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

98 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਨਾਮਜ਼ਦ

09:19 AM Oct 02, 2023 IST

ਪੱਤਰ ਪ੍ਰੇਰਕ
ਜਲੰਧਰ, 1 ਅਕਤੂਬਰ
ਸ਼ਹਿਰ ਦੇ ਲੋਹਾ ਵਪਾਰੀ ਲਲਿਤ ਮਿੱਤਲ ਅਤੇ ਗਗਨਜੋਤ ਸਿੰਘ ਨਾਲ ਸਾਜ਼ਿਸ਼ ਤਹਿਤ 98.91 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਕਾਰੋਬਾਰੀਆਂ ਦੀਆਂ ਸ਼ਿਕਾਇਤਾਂ ’ਤੇ ਥਾਣਾ ਸਦਰ-8 ’ਚ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ ’ਚ ਰਾਵਨਿਕ ਐਵੇਨਿਊ ਦੇ ਰਹਿਣ ਵਾਲੇ ਆਕਾਸ਼ ਗੋਇਲ ਅਤੇ ਇੰਡਸਟਰੀਅਲ ਅਸਟੇਟ ਸਥਿਤ ਜੇਡੀ ਇੰਡਸਟਰੀਜ਼ ਚਲਾਉਣ ਵਾਲੀ ਉਸ ਦੀ ਪਤਨੀ ਈਸ਼ਾ ਗੋਇਲ ਨੂੰ ਨਾਮਜ਼ਦ ਕੀਤਾ ਗਿਆ ਹੈ। 28 ਮਾਰਚ ਨੂੰ ਲੋਹਾ ਵਪਾਰੀਆਂ ਨੇ ਗੋਇਲ ਜੋੜੇ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਸਨ। ਏਸੀਪੀ ਨੇ ਜਾਂਚ ਵਿੱਚ ਦੱਸਿਆ ਕਿ ਸਾਜ਼ਿਸ਼ ਤਹਿਤ ਪਹਿਲਾਂ ਬੰਦ ਖਾਤੇ ਵਿੱਚ ਚੈੱਕ ਦਿੱਤੇ ਗਏ ਅਤੇ ਫਿਰ ਦੂਜੇ ਚੈੱਕ ਦੀ ਅਦਾਇਗੀ ਰੋਕ ਦਿੱਤੀ ਗਈ। ਲਲਿਤ ਨੇ ਦੋਸ਼ ਲਾਇਆ ਸੀ ਕਿ ਉਸ ਦੀ ਫਰਮ ਨੇ ਪਿਛਲੇ ਸਾਲ 19 ਬਿੱਲਾਂ ਰਾਹੀਂ ਕੰਪਨੀ ਨੂੰ ਕੱਚਾ ਮਾਲ ਭੇਜਿਆ ਸੀ ਅਤੇ ਉਸ ਦੇ ਬਦਲੇ ਚੈਕ ਦਿੱਤੇ ਗਏ ਸੀ।

Advertisement

Advertisement