For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਦੇ ਦੋ ਨਵੇਂ ਜੱਜਾਂ ਨੇ ਹਲਫ਼ ਲਿਆ

07:39 AM Jul 15, 2023 IST
ਸੁਪਰੀਮ ਕੋਰਟ ਦੇ ਦੋ ਨਵੇਂ ਜੱਜਾਂ ਨੇ ਹਲਫ਼ ਲਿਆ
ਜਸਟਿਸ ੳੁੱਜਲ ਭੂੲੀਆਂ, ਜਸਟਿਸ ਐੱਸ.ਵੀ. ਭੱਟੀ
Advertisement

ਨਵੀਂ ਦਿੱਲੀ, 14 ਜੁਲਾਈ
ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਅੱਜ ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਐੱਸ. ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁਕਾਈ ਹੈ। ਜਸਟਿਸ ਭੂਈਆਂ ਅਤੇ ਜਸਟਿਸ ਭੱਟੀ ਦੇ ਸਹੁੰ ਚੁੱਕਣ ਨਾਲ ਹੀ ਸਿਖਰਲੀ ਅਦਾਲਤ ’ਚ ਜੱਜਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ, ਜਨਿ੍ਹਾਂ ਵਿੱਚ ਸੀਜੇਆਈ ਚੰਦਰਚੂੜ ਵੀ ਸ਼ਾਮਲ ਹਨ। ਸਿਖਰਲੀ ਅਦਾਲਤ ਦੇ ਆਡੀਟੋਰੀਅਮ ’ਚ ਸਹੁੰ ਚੁੱਕ ਸਮਾਗਮ ਮੌਕੇ ਸੀਜੇਆਈ ਨੇ ਦੋ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×