For the best experience, open
https://m.punjabitribuneonline.com
on your mobile browser.
Advertisement

ਹੈਰੋਇਨ ਸਣੇ ਮੋਟਰਸਾਈਕਲ ਸਵਾਰ ਦੋ ਗ੍ਰਿਫ਼ਤਾਰ

07:30 PM Jun 29, 2023 IST
ਹੈਰੋਇਨ ਸਣੇ ਮੋਟਰਸਾਈਕਲ ਸਵਾਰ ਦੋ ਗ੍ਰਿਫ਼ਤਾਰ
Advertisement

ਰਤੀਆ (ਪੱਤਰ ਪ੍ਰੇਰਕ): ਨਾਗਪੁਰ ਪੁਲੀਸ ਚੌਕੀ ਦੇ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਪੁਲੀਸ ਟੀਮ ਨੇ ਗਸ਼ਤ ਦੌਰਾਨ ਪਿੰਡ ਦੇ ਖੁੰਬਰ ਰੋਡ ‘ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ 6.17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਦੇਵ ਸਿੰਘ ਅਤੇ ਬਲਵਿੰਦਰ ਉਰਫ ਗਿਆਨੀ ਵਾਸੀ ਨਕਟਾ ਵਜੋਂ ਕੀਤੀ ਗਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਟੀਮ ਨੇ ਪਿੰਡ ਖੁੰਬਰ ਨਾਗਪੁਰ ਰੋਡ ‘ਤੇ ਗਸ਼ਤ ਦੌਰਾਨ ਰਾਧਾ ਸੁਆਮੀ ਸਤਿਸੰਗ ਭਵਨ ਦੇ ਸਾਹਮਣੇ ਮੋਟਰਸਾਈਕਲ ‘ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ। ਪੁਲੀਸ ਨੇ ਬਾਅਦ ਵਿਚ ਮੌਕੇ ‘ਤੇ ਹੀ ਉਚ ਅਧਿਕਾਰੀ ਸਰਵਜੀਤ ਸਿੰਘ ਨੂੰ ਬੁਲਾ ਕੇ ਇਨ੍ਹਾਂ ਦੀ ਤਲਾਸ਼ੀ ਲਈ, ਜਿਨ੍ਹਾਂ ਦੇ ਕਬਜ਼ੇ ‘ਚੋਂ 6.17 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਨੇ ਦੋਵੇਂ ਮੁਲਜ਼ਮਾਂ ਖਿਲਾਫ਼ ਰਤੀਆ ਸਦਰ ਥਾਣਾ ਵਿਚ ਐੱਨਡੀਪੀਐੱਸ ਦਾ ਮਾਮਲਾ ਦਰਜ ਕੀਤਾ ਹੈ।

Advertisement

Advertisement
Tags :
Advertisement
Advertisement
×