ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਦੋ ਹੋਰ ਗ੍ਰਿਫ਼ਤਾਰ
08:45 AM Nov 11, 2024 IST
ਪੱਤਰ ਪ੍ਰੇਰਕ
ਟੋਹਾਣਾ, 10 ਨਵੰਬਰ
ਪੁਲੀਸ ਨੇ ਇੱਥੋਂ ਨੇੜੇਲੇ ਪਿੰਡ ਮਾਜਰਾ ਦੇ ਕੱਪੜਾ ਵਪਾਰੀ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਫਿਰੌਤੀ ਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਸੀਆਈਏ ਸਟਾਫ ਪੁਲੀਸ ਮੁਤਾਬਕ ਨਾਗਪੁਰ ਦੇ ਸੁਮਿਤ ਤੇ ਪਿੰਡ ਖੂੰਬਰ ਦੇ ਗੁਰਦਾਸ ਉਰਫ਼ ਬਿੱਲਾ ਕੋਲੋਂ ਤੋੜੇਦਾਰ ਬੰਦੂਕ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਵਾਰਦਾਤ ਦੌਰਾਨ ਇਸ ਬੰਦੂਕ ਨਾਲ ਫਾਇਰ ਕੀਤਾ ਗਿਆ ਸੀ ਤੇ ਇਸੇ ਮੋਟਰਸਾਈਕਲ ਨਾਲ ਦੁਕਾਨ ’ਤੇ ਧਮਕੀ ਪੱਤਰ ਸੁੱਟਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ 2 ਨਵੰਬਰ ਨੂੰ ਮਾਜਰਾ ਦੇ ਕੱਪੜਾ ਵਪਾਰੀ ਪ੍ਰੇਮ ਦੇ ਸ਼ੋਅਰੂਮ ’ਤੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਮੁਲਜ਼ਮਾਂ ਨੇ ਦੁਕਾਨ ’ਤੇ ਧਮਕੀ ਭਰਿਆ ਪੱਛਰ ਸੁੱਟਿਆ ਸੀ। ਇਸ ਪੱਤਰ ਵਿੱਚ ਵੀਹ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
Advertisement
Advertisement