ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਬਾਈਲ ’ਚ ਵੀਡੀਓ ਬਣਾਉਂਦੇ ਦੋ ਨਾਬਾਲਗ ਭਾਖੜਾ ਵਿੱਚ ਰੁੜ੍ਹੇ

07:23 AM Aug 12, 2024 IST

ਪੱਤਰ ਪ੍ਰੇਰਕ
ਪਟਿਆਲਾ, 11 ਅਗਸਤ
ਭਾਖੜਾ ਵਿੱਚ ਨਹਾਉਣ ਗਏ ਦੋ ਨਾਬਾਲਗ ਬੱਚੇ ਮੋਬਾਈਲ ’ਚ ਵੀਡੀਓ ਬਣਾਉਣ ਸਮੇਂ ਨਹਿਰ ਵਿੱਚ ਡੁੱਬ ਗਏ। ਇਹ ਘਟਨਾ ਪਿੰਡ ਅਬਲੋਵਾਲ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਵਾਪਰੀ। ਨਹਿਰ ਵਿੱਚ ਡੁੱਬਣ ਵਾਲੇ ਦੋਸਤਾਂ ਦੀ ਪਛਾਣ ਕਰਨ (14) ਅਤੇ ਸਾਹਿਲ (17) ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਲਈ ਗੋਤਾ ਖੋਰਾਂ ਦੀ ਟੀਮ ਜੁਟੀ ਹੋਈ ਸੀ। ਤ੍ਰਿਪੜੀ ਤੇ ਦੀਪ ਨਗਰ ਦੇ ਵਸਨੀਕ ਇਨ੍ਹਾਂ ਬੱਚਿਆਂ ਦਾ ਅੱਜ ਦੇਰ ਸ਼ਾਮ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਭਾਖੜਾ ਨਹਿਰ ਵਿੱਚ ਨਹਾਉਣ ਵੇਲੇ ਇਹ ਬੱਚੇ ਮੋਬਾਈਲ ’ਤੇ ਰੀਲ ਬਣਾ ਰਹੇ ਸਨ। ਕਰਨ ਨੂੰ ਤੈਰਨਾ ਨਹੀਂ ਆਉਂਦਾ ਸੀ ਪਰ ਦੋਸਤਾਂ ਨਾਲ ਭਾਖੜਾ ਵਿਚ ਰੀਲ ਬਣਾਉਣ ਲਈ ਨੇ ਉਸ ਨਹਿਰ ਵਿੱਚ ਛਾਲ ਮਾਰ ਦਿੱਤੀ, ਜਦੋਂ ਉਹ ਰੁੜ੍ਹਿਆ ਤਾਂ ਉਸ ਨੂੰ ਬਚਾਉਣ ਲਈ ਸਾਹਿਲ ਨੇ ਵੀ ਛਾਲ ਮਾਰ ਦਿੱਤੀ, ਜਦੋਂ ਸਾਹਿਲ ਕਰਨ ਤੱਕ ਪੁੱਜਿਆ ਤਾਂ ਕਰਨ ਨੇ ਸਾਹਿਲ ਨੂੰ ਜੱਫੀ ਪਾ ਲਈ ਤਾਂ ਸਾਹਿਲ ਉਸ ਤੇ ਖ਼ੁਦ ਨੂੰ ਬਚਾਉਣ ਵਿਚ ਕਾਮਯਾਬ ਨਾ ਹੋਇਆ ਤੇ ਦੋਵੇਂ ਰੁੜ੍ਹ ਗਏ। ਨਹਿਰ ’ਚ ਡੁੱਬਣ ਵਾਲੇ ਨਾਬਾਲਗ ਨੌਜਵਾਨ ਦੇ ਸਾਹਿਲ ਦੇ ਪਿਤਾ ਦਰਸ਼ਨ ਨੇ ਦੱਸਿਆ ਕਿ ਇਹ ਦੋਵੇਂ ਉਨ੍ਹਾਂ ਨੂੰ ਬਿਨਾਂ ਦੱਸੇ ਘਰੋਂ ਚਲੇ ਗਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਚਾਰ ਨੌਜਵਾਨ ਨਹਿਰ ਵਿੱਚ ਨਹਾਉਣ ਆਏ ਸਨ ਅਤੇ ਨਹਿਰ ਵਿੱਚ ਛਾਲ ਮਾਰ ਕੇ 14 ਸਾਲਾ ਕਰਨ ਨੂੰ ਬਚਾਉਂਦੇ ਹੋਏ ਸਾਹਿਲ ਵੀ ਤੇਜ਼ ਵਹਾਅ ਵਿੱਚ ਡੁੱਬ ਗਿਆ।

Advertisement

Advertisement