ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਡੀ ਥੱਲੇ ਆਉਣ ਕਾਰਨ ਦੋ ਨਾਬਾਲਗ ਹਲਾਕ

08:38 AM May 25, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 24 ਮਈ
ਹਰਿਆਣਾ ਦੇ ਟੋਹਾਣਾ ਨੇੜੇ ਪੈਂਦੇ ਪਿੰਡ ਧਰੋਦੀ ਦੇ ਰੇਲਵੇ ਫਾਟਕ ਨੇੜੇ ਦੋ ਨਾਬਾਲਗ ਲੜਕਿਆਂ ਦੀ ਬੀਤੀ ਦੇਰ ਸ਼ਾਮ ਰੇਲ ਗੱਡੀ ਥੱਲੇ ਆਉਣ ਕਰਕੇ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਮਨਪ੍ਰੀਤ ਸਿੰਘ (15) ਪੁੱਤਰ ਗੋਬਿੰਦ ਸਿੰਘ ਲਹਿਰਾਗਾਗਾ ਦੇ ਨੇੜਲੇ ਪਿੰਡਾਂ ਨੰਗਲਾ ਦਾ ਵਸਨੀਕ ਸੀ। ਪਰਿਵਾਰ ਅਨੁਸਾਰ ਮਨਪ੍ਰੀਤ ਸਿੰਘ ਰਿਸ਼ਤੇਦਾਰੀ ਵਿੱਚ ਹਰਿਆਣਾ ਦੇ ਪਿੰਡ ਲੋਚਵ ਵਿੱਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ। ਜਿਸ ਲੜਕੀ ਦਾ ਵਿਆਹ ਸੀ ਉਸ ਦਾ ਭਰਾ ਅਮਨਦੀਪ ਸਿੰਘ (16) ਤੇ ਮਨਪ੍ਰੀਤ ਸਿੰਘ ਮੋਟਰਸਾਈਕਲ ’ਤੇ ਵਿਆਹ ਲਈ ਸਾਮਾਨ ਲੈਣ ਸ਼ਹਿਰ ਜਾ ਰਹੇ ਸੀ ਜਦੋਂ ਉਹ ਰੇਲਵੇ ਫਾਟਕ ਲੰਘਣ ਲੱਗੇ ਤਾਂ ਰੇਲ ਗੱਡੀ ਥੱਲੇ ਆਉਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ।

Advertisement

Advertisement
Advertisement