For the best experience, open
https://m.punjabitribuneonline.com
on your mobile browser.
Advertisement

ਦੋ ਨਾਬਾਲਗ ਲੜਕੀਆਂ ਅਗਵਾ

06:47 AM Apr 11, 2024 IST
ਦੋ ਨਾਬਾਲਗ ਲੜਕੀਆਂ ਅਗਵਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 10 ਅਪਰੈਲ
ਪੱਟੀ ਇਲਾਕੇ ਵਿੱਚ ਦੋ ਥਾਵਾਂ ਤੋਂ ਨਾਬਾਲਗ ਲੜਕੀਆਂ ਨੂੰ ਅਗਵਾ ਕਰ ਲਿਆ ਗਿਆ ਹੈ| ਪੁਲੀਸ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਸਭਰਾ ਵਾਸੀ ਸਾਗਰ ’ਤੇ ਆਪਣੇ ਗੁਆਂਢ ’ਚ ਰਹਿੰਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲਿਜਾਣ ਦਾ ਦੋਸ਼ ਹੈ| ਥਾਣਾ ਪੱਟੀ ਸਦਰ ਦੀ ਪੁਲੀਸ ਨੇ ਲਗਪਗ ਇੱਕ ਮਹੀਨਾਂ ਪਹਿਲਾਂ 16 ਸਾਲ ਦੀ ਲੜਕੀ ਨੂੰ ਅਗਵਾ ਕਰਨ ਸਬੰਧੀ ਸਭਰਾ ਵਾਸੀ ਸਾਗਰ ਖਿਲਾਫ਼ ਦਫ਼ਾ 363, 366-ਏ ਅਧੀਨ ਕੇਸ ਦਰਜ ਕੀਤਾ ਹੈ| ਪੀੜਤ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ 16 ਸਾਲਾ ਦਿੱਲੀ ਵਿੱਚ ਕਿਸੇ ਫਰਮ ਵਿੱਚ ਕੰਮ ਕਰਦੀ ਉਸ ਦੀ ਲੜਕੀ 14 ਮਾਰਚ ਨੂੰ ਦਿੱਲੀ ਤੋਂ ਪੰਜਾਬ ਮੇਲ ਟਰੇਨ ’ਤੇ ਫਿਰੋਜ਼ਪੁਰ ਆ ਰਹੀ ਸੀ| ਪਰਿਵਾਰ ਨੂੰ ਪਤਾ ਲੱਗਾ ਕਿ ਲੜਕੀ ਨੂੰ ਸਭਰਾ ਦਾ ਹੀ ਲੜਕਾ ਸਾਗਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਿਆ ਹੈ। ਇਸ ਦੇ ਨਾਲ ਹੀ ਆਸਲ ਰੋਡ ਤੋਂ ਰਾਤ ਵੇਲੇ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ| ਥਾਣਾ ਪੱਟੀ ਸਿਟੀ ਦੇ ਪੁਲੀਸ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਕੁੱਲਾ ਦੇ ਵਾਸੀ ਗੁਰਦਿੱਤਾ ਸਿੰਘ, ਉਸ ਦੀ ਮਾਤਾ ਹਰਜੀਤ ਕੌਰ ਅਤੇ ਇੱਕ ਹੋਰ ਵਾਸੀ ਕਰਨ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ|

Advertisement

Advertisement
Author Image

sukhwinder singh

View all posts

Advertisement
Advertisement
×