ਦੋ ਨਾਬਾਲਗ ਲੜਕੀਆਂ ਲਾਪਤਾ
10:48 AM Nov 11, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਨਵੰਬਰ
ਵੱਖ ਵੱਖ ਥਾਵਾਂ ਤੋਂ ਦੋ ਨੌਜਵਾਨ ਵਿਆਹ ਦੀ ਨੀਯਤ ਨਾਲ ਦੋ ਨਾਬਾਲਗ ਲੜਕੀਆਂ ਵਰਗਲਾ ਕੇ ਲੈ ਗਏ ਹਨ। ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਡਾ. ਅੰਬੇਦਕਰ ਨਗਰ ਮਾਡਲ ਟਾਊਨ ਵਾਸੀ ਲਲਿਤਾ ਦੇਵੀ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਜੋਤੀ ਕੁਮਾਰੀ (16) ਘਰੋਂ ਬਿਨਾਂ ਦੱਸੇ ਪੁੱਛੇ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਅਕਾਸ਼ ਵਾਸੀ ਕਰਤਾਰ ਨਗਰ ਲੜਕੀ ਨੂੰ ਵਿਆਹ ਕਰਾਉਣ ਦੀ ਨੀਯਤ ਨਾਲ ਕਿਧਰੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਪਿੰਡ ਗੋਬਿੰਦਗੜ੍ਹ ਵਾਸੀ ਗੋਪਾਲ ਨੇ ਦੱਸਿਆ ਕਿ ਉਸ ਦੀ ਲੜਕੀ ਅਨਾਮਿਕਾ (10) ਰਾਤ ਨੂੰ ਘਰੋਂ ਆਪਣੀ ਮਾਮੀ ਨਾਲ ਛੱਟ ਪੂਜਾ ਕਰਨ ਲਈ ਜਾਣ ਦਾ ਕਹਿ ਕੇ ਗਈ ਸੀ ਪਰ ਉਹ ਘਰ ਵਾਪਿਸ ਨਹੀਂ ਆਈ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਲੜਕੀ ਨੂੰ ਅਜੈ ਕੁਮਾਰ ਵਾਸੀ ਪਿੰਡ ਗੋਬਿੰਦਗੜ੍ਹ ਵਿਆਹ ਦੀ ਨੀਯਤ ਨਾਲ ਕਿਧਰੇ ਲੈ ਗਿਆ ਹੈ।
Advertisement
Advertisement
Advertisement