For the best experience, open
https://m.punjabitribuneonline.com
on your mobile browser.
Advertisement

ਫਗਵਾੜਾ ਵਿੱਚ ਵਾਹਨ ਚੋਰ ਗਰੋਹ ਦੇ ਦੋ ਮੈਂਬਰ ਕਾਬੂ

11:09 AM Aug 06, 2023 IST
ਫਗਵਾੜਾ ਵਿੱਚ ਵਾਹਨ ਚੋਰ ਗਰੋਹ ਦੇ ਦੋ ਮੈਂਬਰ ਕਾਬੂ
ਚੋਰੀ ਕੀਤੇ ਗਏ ਮੁਲਜ਼ਮ ਪੁਲੀਸ ਪਾਰਟੀ ਨਾਲ। -ਫੋਟੋ: ਚਾਨਾ
Advertisement

ਪੱਤਰ ਪ੍ਰੇਰਕ
ਫਗਵਾੜਾ, 5 ਅਗਸਤ
ਸਿਟੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ ਕਰਕੇ ਇਨ੍ਹਾਂ ਪਾਸੋਂ ਚਾਰ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹਨ। ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲੀਸ ਵੱਲੋਂ ਸ਼ਿਕਾਇਤਕਰਤਾ ਅਵਧ ਕਿਸ਼ੋਰ ਦੇ ਬਿਆਨਾਂ ’ਤੇ ਚੋਰੀ ਸਬੰਧੀ ਕੇਸ ਦਰਜ ਕੀਤਾ ਗਿਆ ਸੀ ਕਿ ਉਸ ਦਾ ਮੋਟਰਸਾਈਕਲ ਸ਼ਿਵਪੁਰੀ ਫ਼ਾਟਕ ਤੋਂ ਚੋਰੀ ਹੋਇਆ ਹੈ।
ਇਸ ਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਇਨ੍ਹਾਂ ਪਾਸੋਂ ਚਾਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਮਨੀ ਵਾਸੀ ਪਿੰਡ ਭੁੱਲਾਰਾਈ ਤੇ ਜਸਵੀਰ ਸਿੰਘ ਉਰਫ਼ ਜੱਸੀ ਵਾਸੀ ਮੁਹੱਲਾ ਪਲਾਹੀ ਗੇਟ ਵਜੋਂ ਹੋਈ ਹੈ।

Advertisement

ਅਪਰਾਧਿਕ ਕਾਰਵਾਈਆਂ ’ਚ ਸ਼ਾਮਲ ਦੋ ਮੁਲਜ਼ਮ ਗ੍ਰਿਫ਼ਤਾਰ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਪੁਲੀਸ ਨੇ ਅਪਰਾਧਿਕ ਕਾਰਵਾਈਆਂ ’ਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਾਡਲ ਟਾਊਨ ਪੁਲੀਸ ਨੇ ਫਗਵਾੜਾ ਰੋਡ ’ਤੇ ਰੇਲਵੇ ਫਾਟਕ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਫਗਵਾੜਾ ਸਾਈਡ ਤੋਂ ਆ ਰਹੀ ਇੱਕ ਵੈਨਿਊ ਕਾਰ ਰੋਕ ਕੇ ਕਾਰ ਸਵਾਰਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਪਿਸਤੌਲ ਤੇ ਕਾਰਤੂਸ ਬਾਰਮਦ ਹੋਏ। ਕਥਿਤ ਦੋਸ਼ੀਆਂ ਦੀ ਪਛਾਣ ਰੋਹਿਤ ਉਰਫ ਮਾਲਾ ਵਾਸੀ ਮਾਊਂਟ ਐਵਨਿਊ ਅਤੇ ਦਲਜਿੰਦਰ ਸਿੰਘ ਉਰਫ਼ ਜਿੰਦਰੀ ਵਾਸੀ ਸੁਤਹਿਰੀ ਖੁਰਦ ਵਜੋਂ ਹੋਈ ਹੈ।ਐੱਸਐੱਸਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ 29 ਜੁਲਾਈ ਨੂੰ ਤੁਲਸੀ ਨਗਰ ਵਿੱਚ ਸੰਜੀਵ ਕੁਮਾਰ ਨਾਮੀਂ ਵਿਅਕਤੀ ’ਤੇ ਫਾਇਰ ਕੀਤੇ ਸਨ ਜਿਸ ਸਬੰਧੀ ਥਾਣਾ ਮਾਡਲ ਟਾਊਨ ਵਿੱਚ ਕੇਸ ਦਰਜ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਨਪ੍ਰੀਤ ਸਿੰਘ ਮੰਮੂ ਗੁੱਜਰ ਵਾਸੀ ਨਿਊ ਫਤਿਹਗੜ੍ਹ ’ਤੇ ਮਾਰਨ ਦੀ ਨੀਯਤ ਨਾਲ 25 ਅਪਰੈਲ ਨੂੰ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧੀ ਵੀ ਥਾਣਾ ਮਾਡਲ ਟਾਊਨ ’ਚ ਕੇਸ ਰਜਿਸਟਰ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement
Author Image

Advertisement
Advertisement
×