For the best experience, open
https://m.punjabitribuneonline.com
on your mobile browser.
Advertisement

ਭੇਡਾਂ ਖੋਹਣ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

06:44 AM Mar 24, 2024 IST
ਭੇਡਾਂ ਖੋਹਣ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
Advertisement

ਐਸ.ਏ.ਐਸ. ਨਗਰ (ਮੁਹਾਲੀ)

Advertisement

ਮੁਹਾਲੀ ਪੁਲੀਸ ਨੇ ਬੀਤੀ 11 ਫਰਵਰੀ ਦੀ ਰਾਤ ਨੂੰ ਇੱਥੋਂ ਦੇ ਸੈਕਟਰ-94 ਸਥਿਤ ਬੇਆਬਾਦ ਜੰਗਲਨੁਮਾ ਖੇਤਰ ਵਿੱਚ ਗਡਰੀਆ ਦੀ ਕੁੱਟਮਾਰ ਕਰ ਕੇ ਕਰੀਬ 150 ਭੇਡਾਂ ਖੋਹਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰੋਸ਼ਨਦੀਨ ਵਾਸੀ ਜਾਹਦਪੁਰ ਅਤੇ ਮੁੱਖ ਮੁਲਜ਼ਮ ਮਾਸੂਮ ਅਲੀ ਉਰਫ਼ ਸੰਮੀ ਵਾਸੀ ਡੇਰਾ ਰਾਏਪੁਰ ਰਾਈਆ ਵਜੋਂ ਹੋਈ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜੰਗਲੀ ਇਲਾਕੇ ’ਚ 4 ਗਡਰੀਏ ਆਪਣੀਆਂ ਕਰੀਬ 650 ਭੇਡਾਂ ਨਾਲ ਆਰਾਮ ਕਰ ਰਹੇ ਸਨ। ਇਸ ਦੌਰਾਨ ਕੁੱਝ ਨਕਾਬਪੋਸ਼ਾਂ ਨੇ ਖ਼ੁਦ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀ ਦੱਸ ਕੇ ਜੰਗਲ ਵਿੱਚੋਂ ਲੱਕੜਾਂ ਕੱਟਣ ਦਾ ਦੋਸ਼ ਲਾਉਂਦੇ ਹੋਏ ਗਡਰੀਆਂ ਦੀ ਕੁੱਟਮਾਰ ਕੀਤੀ ਤੇ ਜ਼ਬਰਦਸਤੀ ਕਰੀਬ 150 ਭੇਡਾਂ ਟਰੱਕ ਵਿੱਚ ਲੱਦ ਕੇ ਫ਼ਰਾਰ ਹੋ ਗਏ। ਸੋਹਾਣਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਵਾਲੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੋਰਾਂ ਦੀ ਭਾਲ ਜਾਰੀ ਹੈ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×