For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰ ਕਾਬੂ

08:52 AM Apr 04, 2024 IST
ਮੋਟਰਸਾਈਕਲ ਚੋਰ ਗਰੋਹ ਦੇ ਦੋ ਮੈਂਬਰ ਕਾਬੂ
ਕਾਬੂ ਕੀਤੇ ਮੁਲਜ਼ਮ ਪੁਲੀਸ ਪਾਰਟੀ ਨਾਲ।
Advertisement

ਪੱਤਰ ਪ੍ਰੇਰਕ
ਫਗਵਾੜਾ, 3 ਅਪਰੈਲ
ਸਿਟੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਚੋਰੀ ਦਾ ਸਾਮਾਨ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਵਰੁਣ ਕੁਮਾਰ ਵਾਸੀ ਨੇੜੇ ਸ਼ਨੀ ਮੰਦਿਰ ਪਿੰਡ ਥਾਣਾ ਗੁਰਾਇਆ ਤੇ ਹਰਮਿੰਦਰ ਸਿੰਘ ਉਰਫ਼ ਭੁੱਟੋ ਵਾਸੀ ਸਮਰਾੜੀ ਥਾਣਾ ਗੁਰਾਇਆ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਜਫ਼ਰ ਅਲੀ ਵਾਸੀ ਪ੍ਰੀਤ ਨਗਰ ਦਾ ਮੋਟਰਸਾਈਕਲ ਚੋਰੀ ਕੀਤਾ ਸੀ ਜਿਸ ਤੋਂ ਬਾਅਦ ਪੁਲੀਸ ਨੇ ਥਾਣੇਦਾਰ ਹਰਦੀਪ ਸਿੰਘ ਦੀ ਅਗਵਾਈ ’ਚ ਇਸ ਦੀ ਜਾਂਚ ਕੀਤੀ। ਇਸ ਦੌਰਾਨ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਐਕਟਿਵਾ, ਇੱਕ ਜੁਪੀਟਰ, ਇੱਕ ਮੋਟਰਸਾਈਕਲ, ਦੋ ਪੀਪੇ ਸਰ੍ਹੋਂ ਤੇਲ, ਦੋ ਕੈਨੀਆਂ ਘਿਉ, ਇੱਕ ਲੈਪਟਾਪ, 9 ਫ਼ਿਲਟਰ ਬੋਤਲਾ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਪੁਲੀਸ ਨੇ ਦੜ੍ਹਾ ਸੱਟਾ ਲਗਾਉਣ ਵਾਲੇ ਇੱਕ ਵਿਅਕਤੀ ਅਸ਼ੋਕ ਕੁਮਾਰ ਵਾਸੀ ਡੱਡਲ ਮੁਹੱਲਾ ਨੂੰ ਕਾਬੂ ਕਰਕੇ ਉਸ ਪਾਸੋਂ 31900 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।

Advertisement

ਸੇਲਜ਼ਮੈਨ ਤੋਂ ਨਕਦੀ ਖੋਹਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਤਰਨ ਤਾਰਨ (ਪੱਤਰ ਪ੍ਰੇਰਕ): ਫਰੀਦਾਬਾਦ ਦੀ ਇਕ ਦਵਾਈਆਂ ਦੀ ਕੰਪਨੀ ਦੇ ਸੇਲਜ਼ਮੈਨ ਨਵਜੋਤ ਸਿੰਘ ਤੋਂ ਕੁਝ ਦਿਨ ਪਹਿਲਾਂ ਛੇ ਹਥਿਆਰਬੰਦ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਦੇ ਮਾਮਲੇ ਵਿੱਚ ਤਿੰਨ ਲੁਟੇਰਿਆਂ ਦੀ ਸ਼ਨਾਖਤ ਹੋ ਗਈ ਹੈ। ਪੁਲੀਸ ਨੇ ਉਨ੍ਹਾਂ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀ ਦੇ ਤਿੰਨ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾਣੀ ਬਾਕੀ ਹੈ| ਪੁਲੀਸ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਬੈਂਕਾ ਵਾਸੀ ਗੁਰਜੰਟ ਸਿੰਘ ਸੰਨੀ, ਸਰਪ੍ਰੀਤ ਸਿੰਘ ਸੋਪੀ ਅਤੇ ਇੰਦਰਜੀਤ ਸਿੰਘ ਦੇ ਤੌਰ ’ਤੇ ਕੀਤੀ ਗਈ| ਸੇਲਜ਼ਮੈਨ ਇਲਾਕੇ ਦੇ ਪਿੰਡਾਂ ਤੋਂ ਕੰਪਨੀ ਦੇ ਸਾਮਾਨ ਦੀ ਸਪਲਾਈ ਦੀ ਰਕਮ ਇਕੱਠੀ ਕਰ ਕੇ ਆਪਣੇ ਮੋਟਰਸਾਈਕਲ ’ਤੇ ਪੱਟੀ ਵਾਪਸ ਆ ਰਿਹਾ ਸੀ| ਉਸ ਨੂੰ ਬੈਂਕਾਂ ਨੇੜੇ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਦੀ ਕਿੱਟ, ਜਿਸ ਵਿੱਚ 9000 ਰੁਪਏ ਦੇ ਕਰੀਬ ਰਕਮ ਤੋਂ ਇਲਾਵਾ ਉਸ ਦਾ ਆਧਾਰ ਕਾਰਡ ਖੋਹ ਕੇ ਲੈ ਗਏ ਸਨ| ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਦਫ਼ਾ 379- ਬੀ (2),148, 149 ਇਕ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮਾਂ ਨੂੰ ਪੁਲੀਸ ਨੇ ਅੱਜ ਅਦਾਲਤ ਦੇ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈੈ।

ਮੈਰਿਜ ਪੈਲਸ ਵਿੱਚੋਂ ਟੂਟੀਆਂ ਚੋਰੀ

ਸ਼ਾਹਕੋਟ (ਪੱਤਰ ਪ੍ਰੇਰਕ): ਇਸ ਕਸਬੇ ਦੇ ਮੈਰਿਜ ਪੈਲੇਸ ਵਿੱਚੋਂ ਬੀਤੀ ਰਾਤ ਕੀਮਤੀ ਟੂਟੀਆਂ ਚੋਰੀ ਹੋ ਗਈਆਂ। ਪੈਲੇਸ ਦੇ ਮੈਨੇਜਰ ਵਿਪਨ ਕੁਮਾਰ ਗਰੋਵਰ ਨੇ ਦੱਸਿਆ ਕਿ ਬੀਤੀ ਰਾਤ ਘਰ ਜਾਣ ਤੋਂ ਪਹਿਲਾਂ ਉਹ ਪੈਲੇਸ ਨੂੰ ਜਿੰਦਰੇ ਲਗਾ ਕੇ ਗਏ ਸਨ। ਜਦੋਂ ਅੱਜ ਤੜਕਸਾਰ ਉਹ ਪੈਲੇਸ ਵਿਚ ਆਏ ਤਾਂ ਦੇਖਿਆ ਕਿ ਪੈਲੇਸ ਦੇ ਬਾਥਰੂਮਾਂ ਦੀਆਂ ਸਾਰੀਆਂ ਟੂਟੀਆਂ ਗਾਇਬ ਸਨ। ਇਸ ਚੋਰੀ ਨਾਲ ਉਨ੍ਹਾਂ ਦਾ ਕਰੀਬ 30 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ।

Advertisement
Author Image

Advertisement
Advertisement
×