ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਕਾਬੂ

06:56 AM Nov 13, 2024 IST
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਾਨਕ ਸਿੰਘ ਤੇ ਹੋਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਨਵੰਬਰ
ਥਾਣਾ ਕੋਤਵਾਲੀ ਪਟਿਆਲਾ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਥਾਣਾ ਡਿਵੀਜ਼ਨ ਨੰਬਰ-2 ਦੇ ਮੁਖੀ ਸੁਰਜੀਤ ਸਿੰਘ ਨੇ ਸਮੇਤ ਟੀਮਾਂ ਐੱਸਪੀ ਸਿਟੀ ਸਰਫਰਾਜ਼ ਆਲਮ ਅਤੇ ਡੀਐੱਸਪੀ ਸਿਟੀ-1 ਸਤਨਾਮ ਸਿੰਘ ਦੀ ਨਿਗਰਾਨੀ ਹੇਠ ਲੁੱਟ-ਖੋਹ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰਾਂ ਨੂੰ ਤਿੰਨ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਦੋ ਹਫਤੇ ਪਹਿਲਾਂ ਪਟਿਆਲਾ ’ਚੋਂ 60 ਲੱਖ ਦਾ ਮਾਲ ਤੇ ਇੱਕ ਕਾਰ ਚੋਰੀ ਕਰਨ ਦੀ ਵਾਰਦਾਤ ਵੀ ਸੁਲਝੀ ਹੈ।
ਇਸ ਸਬੰਧੀ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸਿਤਿਜ ਭਾਰਦਵਾਜ ਜੀਤੂ ਅਤੇ ਹਿਮਾਂਸ਼ੂ ਸੋਨੀ ਵਾਸੀਆਨ ਦਿੱਲੀ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਦਿੱਲੀ ਅਤੇ ਯੂਪੀ ਸਮੇਤ ਹੋਰਨਾਂ ਥਾਵਾਂ ’ਤੇ ਵੀ ਲੁੱਟਾਂ ਖੋਹਾਂ ਕਰਨ ਦੇ ਕੇਸ ਦਰਜ ਹਨ। ਇਨ੍ਹਾਂ ਨੇ ਪੰਜਾਬ ਵਿੱਚ ਵੀ ਹੋਰਨਾਂ ਨਾਲ ਰਲ਼ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਹੁਣ ਵੀ ਜਦੋਂ ਲੁੱਟ-ਖੋਹ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ ਤਾਂ ਪਟਿਆਲਾ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਇਨ੍ਹਾਂ ਨੇ ਪਟਿਆਲਾ ਸ਼ਹਿਰ ’ਚ ਵੀ ਚੋਰੀ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਮੰਨੀ ਹੈ। ਇਸ ਦੌਰਾਨ 27/28 ਅਕਤੂਬਰ ਦੀ ਰਾਤ ਨੂੰ ਸਿਵਲ ਲਾਈਨ ਸਕੂਲ ਕੋਲੋਂ ਕਾਰ ਚੋਰੀ ਕੀਤੀ ਅਤੇ ਫੇਰ ਇਸੇ ਰਾਤ ਇਸੇ ਕਾਰ ਰਾਹੀਂ ਤ੍ਰਿਪੜੀ ਵਿਚਲੀ ਇੱਕ ਦੁਕਾਨ ’ਚੋਂ 60 ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ। ਕਾਰ ਸਮੇਤ ਦੋ ਟੈਬ, ਐਲਈਡੀ ਤੇ ਦੋ ਐਪਲ ਆਈਫੋਨ ਬਰਾਮਦ ਕਰ ਲਏ ਗਏ ਹਨ।
ਇਹ ਦੋਵੇਂ ਵਾਰਦਾਤਾਂ ਨੂੰ ਇਨ੍ਹਾਂ ਨੇ ਹਿਮਾਸ਼ੂ ਸੋਨੀ, ਦੀਪਾਸ਼ੂ ਸੋਨੀ, ਸਲੀਮ ਵਾਸੀਆਨ ਦਿੱਲੀ ਅਤੇ ਸੰਦੀਪ ਸਿੰਘ ਗੁੱਲੂ ਵਾਸੀ ਆਸਾਮਾਜਰਾ (ਪਟਿਆਲਾ) ਨਾਲ ਰਲ ਕੇ ਅੰਜਾਮ ਦਿੱਤਾ ਸੀ। ਡਾਸਨਾ ਜੇਲ੍ਹ ਗਾਜ਼ੀਆਬਾਦ ਵਿੱਚ ਹੋਈ ਮੁਲਾਕਾਤ ਤਹਿਤ ਬਾਹਰ ਆ ਕੇ ਇਨ੍ਹਾਂ ਨੇ ਗਰੋਹ ਬਣਾ ਲਿਆ ਸੀ। ਇੰਸਪੈਕਟਰ ਹਰਜਿੰਦਰ ਢਿੱਲੋਂ ਦਾ ਕਹਿਣਾ ਸੀ ਕਿ ਪੁਲੀਸ ਰਿਮਾਂਡ ਲੈ ਕੇ ਪੁੱਛ- ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement