For the best experience, open
https://m.punjabitribuneonline.com
on your mobile browser.
Advertisement

ਦੁਕਾਨਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਕਾਬੂ

06:53 AM Jul 04, 2023 IST
ਦੁਕਾਨਾਂ ਵਿੱਚ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਕਾਬੂ
ਡੀਐਸਪੀ ਰਾਜਪੁਰਾ ਅਤੇ ਥਾਣਾ ਬਨੂਡ਼ ਦੇ ਮੁਖੀ ਕਾਬੂ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂਡ਼, 3 ਜੁਲਾਈ
ਥਾਣਾ ਬਨੂਡ਼ ਦੀ ਪੁਲੀਸ ਨੇ ਇਕ ਅੰਤਰਰਾਜੀ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਲੱਖਾਂ ਰੁਪਏ ਦਾ ਸਾਮਾਨ ਵੀ ਬਰਾਮਦ ਹੋਇਆ ਹੈ। ਤਿੰਨ ਮਹਿਲਾਵਾਂ ਸਮੇਤ ਗਰੋਹ ਦੇ ਹੋਰ ਮੈਂਬਰਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਇਹ ਗਰੋਹ ਮੁਹਾਲੀ, ਪਟਿਆਲਾ, ਫਤਹਿਗਡ਼੍ਹ ਸਾਹਿਬ ਜ਼ਿਲ੍ਹਿਆਂ ਅਤੇ ਹਰਿਆਣਾ ਵਿੱਚ ਰਾਤ ਸਮੇਂ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਸ਼ਟਰ ਤੋਡ਼ ਕੇ ਚੋਰੀਆਂ ਨੂੰ ਅੰਜਾਮ ਦਿੰਦਾ ਸੀ।
ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਅਤੇ ਥਾਣਾ ਬਨੂਡ਼ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਬਨੂਡ਼ ਥਾਣੇ ਵਿੱਚ ਸੱਣੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਏਐੱਸਆਈ ਹਰਜਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਬਨੂਡ਼ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਵੈਗਨ ਆਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਕਾਰ ਪਿੱਛੇ ਕਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਪਾਰਟੀ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦੋਂ ਕਿ ਬਾਕੀ ਮੈਂਬਰ ਭੱਜਣ ਵਿਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਖਨ ਉਰਫ ਚੋਕੋ ਅਤੇ ਰਾਜਾ ਉਰਫ਼ ਰਾਜੂ ਵਾਸੀਆਨ ਮਿਰਚ ਮੰਡੀ, ਰਾਜਪੁਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਕੇਬਲ ਤਾਰ 2000 ਫੁੱਟ, ਬਿਜਲੀ ਦੀ ਤਾਰ ਦੇ ਰੋਲ 208, ਤਾਂਬਾ 60 ਕਿੱਲੋ, ਟੂਟੀਆਂ ਤੇ ਸੈਨੇਟਰੀ ਦਾ ਸਾਮਾਨ 1195 ਪੀਸ, ਦਰਵਾਜ਼ੇ ’ਤੇ ਲੱਗਣ ਵਾਲੀਆਂ ਚਿਟਕਣੀਆਂ 73 ਪੀਸ ਤੇ ਕਟਰ, ਹਥੌਡ਼ੇ ਆਦਿ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦਾ ਮੁੱਖ ਸਰਗਨਾ ਸਲੀਮ ਉਰਫ ਰਾਜੂ ਵਾਸੀ ਰਾਜਪੁਰਾ ਹੈ। ਗਰੋਹ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਹੁਣ ਤੱਕ ਦੀ ਪੁੱਛਗਿਛ ਵਿੱਚ ਇਸ ਗਰੋਹ ਨੇ ਬਨੂਡ਼ ਦੀ ਗੋਇਲ ਕਾਲੋਨੀ ਵਿੱਚ ਸਥਿਤ ਮੋਟਰਾਂ ਦੀ ਦੁਕਾਨ, ਪਿੰਡ ਮਾਣਕਪੁਰ ਵਿੱਚ ਸਥਿਤ ਵਿੱਕੀ ਡੀਜੇ ਦੀ ਦੁਕਾਨ, ਗੁਰਚਰਨ ਸਬਮਰਸੀਬਲ, ਜ਼ਿਲ੍ਹਾ ਮੁਹਾਲੀ ਦੇ ਸੋਹਾਣਾ ਥਾਣੇ ਅਧੀਨ ਪੈਂਦੇ ਪਿੰਡ ਦੈਡ਼ੀ ਅਤੇ ਮਨੌਲੀ ਦੀਆਂ ਦੁਕਾਨਾਂ ਤੋਂ ਇਲਾਵਾ ਫਤਹਿਗਡ਼੍ਹ ਸਾਹਿਬ ਤੇ ਹਰਿਆਣਾ ਦੇ ਸ਼ਾਹਬਾਦ ਵਿੱਚ ਵੀ ਦੁਕਾਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਬੂਲੀਆਂ ਹਨ। ਉਨ੍ਹਾਂ ਕਿਹਾ ਕਿ ਗਰੋਹ ਦੇ ਬਾਕੀ ਮੈਂਬਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।

Advertisement

Advertisement
Advertisement
Tags :
Author Image

Advertisement