ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥਣ ਨਾਲ ਜਬਰ-ਜਨਾਹ ਮਾਮਲੇ ’ਚ ਦੋ ਲੈਕਚਰਾਰ ਬਰਖ਼ਾਸਤ

09:09 AM May 05, 2024 IST

ਜੈਸਮੀਨ ਭਾਰਦਵਾਜ
ਨਾਭਾ, 4 ਮਈ
ਨਾਭਾ ਸਰਕਾਰੀ ਰਿਪੁਦਮਨ ਕਾਲਜ ਵਿੱਚ ਮਾਰਚ ਮਹੀਨੇ ਇੱਕ ਦਲਿਤ ਵਿਦਿਆਰਥਣ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਵਿੱਚ ਉਚੇਰੀ ਸਿੱਖਿਆ ਵਿਭਾਗ ਨੇ ਕਾਲਜ ਦੇ ਪੰਜ ਮੁਲਾਜ਼ਮਾਂ ਖ਼ਿਲਾਫ਼ ਲਾਪ੍ਰਵਾਹੀ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ। ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਦੋ ਗੈਸਟ ਲੈਕਚਰਾਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ, ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਲਾਇਬ੍ਰੇਰੀਅਨ ਨੂੰ ਇਸ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ ਤੇ ਪ੍ਰਿੰਸੀਪਲ ਦਾ ਇਥੋਂ ਤਬਾਦਲਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਉਕਤ ਦੋ ਗੈਸਟ ਲੈਕਚਰਾਰਾਂ ਵਿਚੋਂ ਇੱਕ ਦੀ ਘਟਨਾ ਸਥਾਨ ਨੇੜੇ ਕਲਾਸ ਲੱਗਦੀ ਸੀ ਤੇ ਦੂਜੇ ਲੈਕਚਰਾਰ ਦੀ ਘਟਨਾ ਵਾਲੇ ਦਿਨ ਕਾਲਜ ਵਿੱਚ ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੀ। ਲਾਇਬ੍ਰੇਰੀਅਨ ਵੱਲੋਂ ਉਕਤ ਮੁਲਜ਼ਮਾਂ ਦੇ ਸ਼ਨਾਖਤੀ ਕਾਰਡ ਬਣਾਉਣ ਦੀ ਪੜਤਾਲ ਜਾਰੀ ਹੈ ਤੇ ਵਾਈਸ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਨੂੰ ਮੁਕੰਮਲ ਪ੍ਰਬੰਧਾਂ ਦੀ ਘਾਟ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਇੱਕ ਦਲਿਤ ਵਿਦਿਆਰਥਣ ਨਾਲ ਕਾਲਜ ਅੰਦਰ ਤਿੰਨ ਜਣਿਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਤੇ ਉਹ ਤਿੰਨੋ ਕਾਲਜ ਦੇ ਵਿਦਿਆਰਥੀ ਵੀ ਨਹੀਂ ਸਨ। ਪੁਲੀਸ ਮੁਤਾਬਕ ਉਨ੍ਹਾਂ ਕੋਲ ਸ਼ਨਾਖਤੀ ਕਾਰਡ ਵੀ ਸਨ ਤੇ ਉਹ ਕਲਾਸਾਂ ਵਿੱਚ ਬੈਠਦੇ ਸਨ ਜਿਸ ਕਾਰਨ ਉਹ ਲੜਕੀ ਨੂੰ ਗੁਮਰਾਹ ਕਰਕੇ ਘਟਨਾ ਵਾਲੀ ਥਾਂ ਲਿਜਾਣ ਵਿੱਚ ਸਫ਼ਲ ਹੋਏ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਤਿੰਨੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਹਨ। ਦੂਜੇ ਪਾਸੇ ਉੱਚ ਸਿੱਖਿਆ ਵਿਭਾਗ ਵੱਲੋਂ ਵੀ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਕੇ ਕਾਲਜ ਪ੍ਰਸ਼ਾਸਨ ਦੇ ਪ੍ਰਬੰਧ ਸਬੰਧੀ ਪੜਤਾਲ ਕੀਤੀ ਗਈ ਸੀ ਜਿਸਦੇ ਸਿੱਟੇ ਵੱਜੋਂ ਕਾਲਜ ਮੁਲਾਜ਼ਮਾਂ ਖਿਲਾਫ਼ ਉਕਤ ਕਾਰਵਾਈ ਕੀਤੀ ਗਈ ਹੈ।

Advertisement

Advertisement
Advertisement