For the best experience, open
https://m.punjabitribuneonline.com
on your mobile browser.
Advertisement

ਪਿਛਲੇ ਸਾਲ ਦੋ ਲੱਖ ਬਾਲ ਵਿਆਹ ਰੋਕੇ: ਮੰਤਰੀ

06:43 AM Nov 28, 2024 IST
ਪਿਛਲੇ ਸਾਲ ਦੋ ਲੱਖ ਬਾਲ ਵਿਆਹ ਰੋਕੇ  ਮੰਤਰੀ
ਨਵੀਂ ਦਿੱਲੀ ਵਿੱਚ ਬਾਲ ਵਿਆਹ ਵਿਰੋਧੀ ਮੁਹਿੰਮ ਦੇ ਆਗਾਜ਼ ਮੌਕੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਤੇ ਰਾਜ ਮੰਤਰੀ ਸਾਵਿਤਰੀ ਠਾਕੁਰ ਬਾਲ ਵਿਆਹ ਖਤਮ ਕਰਨ ਦਾ ਹਲਫ਼ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 27 ਨਵੰਬਰ
ਭਾਰਤ ਵਿੱਚ ਪਿਛਲੇ ਇੱਕ ਸਾਲ ਵਿੱਚ ਤਕਰੀਬਨ ਦੋ ਲੱਖ ਬਾਲ ਵਿਆਹ ਰੋਕੇ ਗਏ, ਪਰ ਹੁਣ ਵੀ ਦੇਸ਼ ਵਿੱਚ ਪੰਜ ਵਿੱਚੋਂ ਇੱਕ ਲੜਕੀ ਦਾ ਵਿਆਹ ਕਾਨੂੰਨੀ ਉਮਰ 18 ਸਾਲ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਅੱਜ ਦੱਸਿਆ ਕਿ ਦੇਸ਼ ਨੂੰ ਇਸ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੋਵੇਗਾ। ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਦੀ ਸ਼ੁਰੂ ਕਰਨ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2029 ਤੱਕ ਬਾਲ ਵਿਆਹ ਦਰ ਨੂੰ ਪੰਜ ਫੀਸਦੀ ਤੋਂ ਹੇਠਾਂ ਲਿਆਉਣ ਦੇ ਉਦੇਸ਼ ਨਾਲ ਵਿਸ਼ੇਸ਼ ਯੋਜਨਾਵਾਂ ਬਣਾਉਣ ਦੀ ਅਪੀਲ ਕੀਤੀ।
‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਖਾਸ ਤੌਰ ’ਤੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਰਾਜਸਥਾਨ, ਤ੍ਰਿਪੁਰਾ, ਅਸਾਮ ਅਤੇ ਆਂਧਰਾ ਪ੍ਰਦੇਸ਼ ’ਤੇ ਕੇਂਦਰਿਤ ਹੈ, ਜਿੱਥੇ ਇਸ ਤਰ੍ਹਾਂ ਦੇ ਮਾਮਲੇ ਸਭ ਤੋਂ ਵੱਧ ਹਨ। ਇਸ ਤਹਿਤ ਅਜਿਹੇ ਕਰੀਬ 300 ਜ਼ਿਲ੍ਹਿਆਂ ’ਤੇ ਵੀ ਧਿਆਨ ਦਿੱਤਾ ਜਾਵੇਗਾ ਜਿੱਥੇ ਬਾਲ ਵਿਆਹ ਦੀ ਦਰ ਕੌਮੀ ਔਸਤ ਤੋਂ ਵੱਧ ਹੈ। ਅੰਨਾਪੂਰਨਾ ਦੇਵੀ ਨੇ ਕਿਹਾ, ‘‘ਬਾਲ ਵਿਆਹ ਸਾਡੇ ਸਾਹਮਣੇ ਵੱਡੀ ਚੁਣੌਤੀ ਹੈ ਅਤੇ ਇਹ ਕੁਪ੍ਰਥਾ ਹੈ ਜੋ ਲੱਖਾਂ ਲੜਕੀਆਂ ਦੀ ਸਮਰੱਥਾ ਨੂੰ ਸੀਮਿਤ ਕਰਦੀ ਹੈ।’’ ਉਨ੍ਹਾਂ ਕਿਹਾ, ‘‘ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਲਗਪਗ ਦੋ ਲੱਖ ਬਾਲ ਵਿਆਹ ਰੋਕੇ ਗਏ। ਇਸ ਤੋਂ ਇਲਾਵਾ, ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ, ਬਾਲ ਵਿਆਹ ਦਰਾਂ ਵਿੱਚ ਸਭ ਤੋਂ ਮਹੱਤਵਪੂਰਨ ਗਿਰਾਵਟ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਦਰਜ ਕੀਤੀ ਗਈ ਹੈ।’’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement