ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਐੱਲਐਕਸ ’ਤੇ ਸਾਮਾਨ ਵੇਚਣ ਦੇ ਨਾਂ ’ਤੇ ਦੋ ਲੱਖ ਠੱਗੇ

06:47 AM Jun 03, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੂਨ
ਇੱਥੋਂ ਦੇ ਸੈਕਟਰ-26 ਵਿੱਚ ਸਥਿਤ ਪੁਲੀਸ ਲਾਈਨ ਵਿੱਚ ਆਰਟੀਸੀ ਵਿਭਾਗ ਵਿੱਚ ਤਾਇਨਾਤ ਟਰੇਨੀ ਸੁਰੇਸ਼ ਨੂੰ ਓਐੱਲਐਕਸ ’ਤੇ ਸਾਮਾਨ ਖ਼ਰੀਦਣਾ ਮਹਿੰਗਾ ਪੈ ਗਿਆ ਹੈ। ਕਿਸੇ ਨੇ ਉਸ ਨੂੰ ਓਐੱਲਐਕਸ ’ਤੇ ਸੋਫਾ ਸੈੱਟ, ਫਰਿੱਜ, ਕੱਪੜੇ ਧੋਣ ਵਾਲੀ ਮਸ਼ੀਨ, ਐੱਲਈਡੀ ਵੇਚਣ ਦੇ ਨਾਂ ’ਤੇ 1.91 ਲੱਖ ਰੁਪਏ ਠੱਗ ਲਏ ਹਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸਾਈਬਰ ਕ੍ਰਾਈਮ ਦੀ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਵਿਅਕਤੀ ਵੱਲੋਂ ਓਐੱਲਐਕਸ ’ਤੇ ਸਾਮਾਨ ਵੇਚਣ ਲਈ ਇਸ਼ਤਿਹਾਰ ਦਿੱਤਾ ਹੋਇਆ ਸੀ, ਉਸ ਨੇ ਸਾਮਾਨ ਵੇਚਣ ਦੇ ਨਾਮ ’ਤੇ 1 ਲੱਖ 91 ਹਜ਼ਾਰ 600 ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾਂ ਸਾਮਾਨ ਦਿੱਤਾ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ।

Advertisement

Advertisement