ਸੜਕ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ
07:02 AM Dec 28, 2024 IST
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):
Advertisement
ਦੋਸੜਕਾ-ਬਰਾੜਾ ਸੜਕ ’ਤੇ ਲੰਘੀ ਰਾਤ ਸਕਾਰਪੀਓ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਬਸੰਤ ਪੁੱਤਰ ਪੁਲਕਿਤ ਵਾਸੀ ਪਿੰਡ ਉਟੇਸਰਾ ਥਾਣਾ ਸਲਖੁਆ ਜ਼ਿਲ੍ਹਾ ਸਾਰਸਾ (ਬਿਹਾਰ) ਅਤੇ ਸੰਜੈ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਪ੍ਰੇਮ ਨਗਰ ਗੜ੍ਹੀ ਖਜੂਰੀ ਥਾਣਾ ਘਰੌਂਦਾ ਜ਼ਿਲ੍ਹਾ ਕਰਨਾਲ ਵਜੋਂ ਹੋਈ ਹੈ। ਬਰਾੜਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਵਾਸੀ ਗੜ੍ਹੀ ਖਜੂਰੀ ਨੇ ਦੱਸਿਆ ਕਿ ਉਹ ਰਾਤ ਸਾਢੇ 8 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਸਕਾਰਪੀਓ ਨੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
Advertisement
Advertisement