For the best experience, open
https://m.punjabitribuneonline.com
on your mobile browser.
Advertisement

ਦੁਬਈ ਤੋਂ ਆਈ ਹਵਾਈ ਉਡਾਣ ਵਿੱਚੋਂ ਦੋ ਕਿਲੋ ਸੋਨਾ ਬਰਾਮਦ

07:46 AM Mar 18, 2024 IST
ਦੁਬਈ ਤੋਂ ਆਈ ਹਵਾਈ ਉਡਾਣ ਵਿੱਚੋਂ ਦੋ ਕਿਲੋ ਸੋਨਾ ਬਰਾਮਦ
ਕਸਟਮ ਵਿਭਾਗ ਵੱਲੋਂ ਬਰਾਮਦ ਕੀਤਾ ਗਿਆ ਸੋਨਾ। ਫੋਟੋ: ਪੰਜਾਬੀ ਟ੍ਰਿਬਿਊਨ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਾਰਚ
ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ਤੋਂ ਦੁਬਈ ਤੋਂ ਆਈ ਇੱਕ ਹਵਾਈ ਉਡਾਣ ਵਿੱਚੋਂ ਲਗਭਗ ਦੋ ਕਿਲੋ ਸੋਨਾ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਲਗਭਗ ਇੱਕ ਲੱਖ 31 ਹਜ਼ਾਰ ਰੁਪਏ ਤੋਂ ਵੱਧ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕਸਟਮ ਦੇ ਐਂਟੀ-ਸਮੱਗਲਿੰਗ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਇਹ ਸੋਨਾ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਕੰਪਨੀ ਦੀ ਉਡਾਣ ਅੱਜ ਸਥਾਨਕ ਹਵਾਈ ਅੱਡੇ ’ਤੇ ਦੁਬਈ ਤੋਂ ਆਈ ਸੀ।
ਜਦੋਂ ਹਵਾਈ ਜਹਾਜ਼ ਦੇ ਅੰਦਰ ਸਾਫ-ਸਫ਼ਾਈ ਅਤੇ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਸੀਟ ਦੇ ਹੇਠੋਂ ਲਾਵਾਰਿਸ ਅਵਸਥਾ ਵਿੱਚ ਲਗਭਗ ਦੋ ਕਿਲੋ ਸੋਨਾ ਬਰਾਮਦ ਹੋਇਆ। ਇਸ ਬਾਰੇ ਹੁਣ ਤੱਕ ਕਿਸੇ ਨੇ ਦਾਅਵਾ ਨਹੀਂ ਕੀਤਾ। ਇਹ ਸੋਨੇ ਦੇ ਦੋ ਵੱਡੇ ਬਿਸਕੁਟ ਹਨ ਜਿਨ੍ਹਾਂ ਦਾ ਭਾਰ ਇੱਕ-ਇੱਕ ਕਿੱਲੋ ਹੈ। ਕਸਟਮ ਵਿਭਾਗ ਨੇ ਇਹ ਸੋਨਾ ਕਸਟਮ ਐਕਟ 1962 ਦੀ ਧਾਰਾ ਹੇਠ ਜ਼ਬਤ ਕਰ ਲਿਆ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

sanam grng

View all posts

Advertisement
Advertisement
×