For the best experience, open
https://m.punjabitribuneonline.com
on your mobile browser.
Advertisement

ਦੇਵੀਗੜ੍ਹ ਨੇੜੇ ਸੜਕ ਹਾਦਸੇ ਵਿੱਚ ਦੋ ਹਲਾਕ, ਇਕ ਜ਼ਖ਼ਮੀ

07:28 AM Mar 14, 2024 IST
ਦੇਵੀਗੜ੍ਹ ਨੇੜੇ ਸੜਕ ਹਾਦਸੇ ਵਿੱਚ ਦੋ ਹਲਾਕ  ਇਕ ਜ਼ਖ਼ਮੀ
ਰਾਜਿੰਦਰ ਸਿੰਘ, ਜਗਮੇਲ ਸਿੰਘ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 13 ਮਾਰਚ
ਪਿੰਡ ਮਿਹੋਣ ਨੇੜੇ ਦੋ ਮੋਟਰਸਾਈਕਲਾਂ ਵਿਚਾਲੇ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਅਕਤੀ ਪਿੰਡ ਖੇੜੀ ਰਾਜੂ ਸਿੰਘ ਦੇ ਵਸਨੀਕ ਸਨ। ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਸ਼ਾਮ ਲਾਲ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਪਿੰਡ ਖੇੜੀ ਰਾਜੂ ਸਿੰਘ ਦੇ ਰਾਜਿੰਦਰ ਸਿੰਘ ਰਾਜਾ (65) ਪੁੱਤਰ ਰੁਲਦੂ ਰਾਮ ਅਤੇ ਜਗਮੇਲ ਸਿੰਘ ਉਰਫ ਕਾਕਾ (45) ਪੁੱਤਰ ਰਾਮ ਰਤਨ ਪਿੰਡ ਚਿੜਵੀ ’ਚ ਕਿਸੇ ਸਸਕਾਰ ’ਤੇ ਜਾਣ ਲਈ ਨਿਕਲੇ ਸਨ। ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਮਿਹੋਣ ਦੇ ਰਜਵਾਹੇ ਦੇ ਪੁਲ ਉਪਰ ’ਤੇ ਪੁੱਜੇ ਤਾਂ ਦੇਵੀਗੜ੍ਹ ਵੱਲੋਂ ਆ ਰਹੇ ਇੱਕ ਬੁਲੇਟ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਨੂੰ ਚਰਨ ਸਿੰਘ ਕਥਿਤ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਦੋਵੇਂ ਖਤਾਨਾਂ ਵਿੱਚ ਜਾ ਡਿੱਗੇ ਅਤੇ ਦੋਵੇਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੁਲੇਟ ਚਲਾਉਣ ਵਾਲੇ ਦੇ ਵੀ ਮਾਮੂਲੀ ਸੱਟਾਂ ਵੱਜੀਆਂ ਹਨ। ਥਾਣਾ ਜੁਲਕਾਂ ਦੀ ਪੁਲੀਸ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਇਸ ਸਬੰਧੀ ਪੁਲੀਸ ਨੇ ਬੁਲੇਟ ਮੋਟਰਸਾਈਕਲ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×