ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਮੌਤਾਂ

07:23 AM Jul 03, 2024 IST

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਜੁਲਾਈ
ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਨਦਾਮਪੁਰ ਨੇੜੇ ਅੱਜ ਤਿੰਨ ਵਾਹਨਾਂ ਦੀ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਭਵਾਨੀਗੜ੍ਹ ਵੱਲੋਂ ਪਟਿਆਲਾ ਵੱਲ ਨੂੰ ਜਾ ਰਹੀ ਮਰਸਡੀਜ਼ ਕਾਰ ਪਿੰਡ ਨਦਾਮਪੁਰ ਨੇੜੇ ਕੌਮੀ ਮਾਰਗ ’ਤੇ ਬਣੇ ਬੱਸ ਅੱਡੇ ਨੇੜਲੇ ਨਹਿਰ ਦੇ ਪੁਲ ਤੋਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਕੇ ਹਾਈਵੇਅ ਦੇ ਦੂਜੇ ਪਾਸੇ ਜਾ ਪਹੁੰਚੀ। ਇਸੇ ਦੌਰਾਨ ਉਸ ਦੀ ਪਟਿਆਲਾ ਵਾਲੇ ਪਾਸਿਓਂ ਆ ਰਹੀ ਪਿੱਕਅਪ ਗੱਡੀ ਅਤੇ ਮਹਿੰਦਰਾ ਐਕਸਯੂਵੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ’ਚ ਮਰਸਡੀਜ਼ ਕਾਰ ਦੇ ਡਰਾਈਵਰ ਸੁਖਪ੍ਰੀਤ ਵਾਸੀ ਅਬੋਹਰ ਤੇ ਪਿੱਕਅੱਪ ਗੱਡੀ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਮਰਸਡੀਜ਼ ਵਿੱਚ ਸਵਾਰ ਇਕ ਹੋਰ ਵਿਅਕਤੀ ਮੋਹਿਤ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ। ਹਾਦਸੇ ਦੌਰਾਨ ਤਿੰਨੋਂ ਵਾਹਨ ਕਾਫ਼ੀ ਨੁਕਸਾਨੇ ਗਏ ਅਤੇ ਮਰਸਡੀਜ਼ ਦਾ ਚਾਲਕ ਦੀ ਲਾਸ਼ ਕਾਫ਼ੀ ਦੇਰ ਜੱਦੋ-ਜਹਿਦ ਮਗਰੋਂ ਬਾਹਰ ਕੱਢੀ ਗਈ।

Advertisement

Advertisement
Advertisement