ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਗੱਡੀਆਂ ਦੀ ਟੱਕਰ ਵਿੱਚ ਦੋ ਜਣਿਆਂ ਦੀ ਮੌਤ; ਚਾਰ ਜ਼ਖ਼ਮੀ

05:21 PM Jul 03, 2024 IST
featuredImage featuredImage

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਜੁਲਾਈ
ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਨਦਾਮਪੁਰ ਨੇੜੇ ਅੱਜ ਤਿੰਨ ਗੱਡੀਆਂ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਅਤੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਵੱਲੋਂ ਪਟਿਆਲਾ ਵੱਲ ਨੂੰ ਜਾ ਰਹੀ ਇਕ ਮਰਸਿਡੀਜ਼ ਕਾਰ ਪਿੰਡ ਨਦਾਮਪੁਰ ਨੇੜੇ ਕੌਮੀ ਮਾਰਗ ਤੇ ਬਣੇ ਬੱਸ ਅੱਡੇ ਨੇੜਲੇ ਨਹਿਰ ਦੇ ਪੁਲ ਤੋਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਕੇ ਹਾਈਵੇਅ ਦੇ ਦੂਜੇ ਪਾਸੇ ਜਾ ਪਹੁੰਚੀ। ਇਸੇ ਦੌਰਾਨ ਉਸ ਦੀ ਪਟਿਆਲਾ ਵਾਲੇ ਪਾਸਿਓਂ ਆ ਰਹੀ ਇਕ ਪਿੱਕਅਪ ਗੱਡੀ ਅਤੇ ਮਹਿੰਦਰਾ ਐਕਸ.ਯੂ.ਵੀ ਨਾਲ ਸਿੱਧੀ ਟੱਕਰ ਹੋ ਗਈ।
ਇਸ ਹਾਦਸੇ ’ਚ ਮਰਸਿਡੀਜ਼ ਕਾਰ ਦੇ ਚਾਲਕ ਸੁਖਪ੍ਰੀਤ ਵਾਸੀ ਅਬੋਹਰ ਅਤੇ ਪਿੱਕਅੱਪ ਗੱਡੀ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਮਰਸਿਡੀਜ਼ ਗੱਡੀ ਵਿੱਚ ਸਵਾਰ ਇਕ ਹੋਰ ਵਿਅਕਤੀ ਮੋਹਿਤ ਸਮੇਤ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ’ਚ ਤਿੰਨੇ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਮਰਸਿਡੀਜ਼ ਕਾਰ ਦਾ ਚਾਲਕ ਕਾਰ ਵਿਚ ਹੀ ਫਸਿਆ ਹੋਇਆ ਸੀ ਜਿਸ ਦੀ ਲਾਸ਼ ਕਾਫ਼ੀ ਦੇਰ ਤਕ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢੀ ਗਈ।

Advertisement

Advertisement