For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ’ਚ ਦੋ ਹਲਾਕ, ਔਰਤ ਗੰਭੀਰ ਜ਼ਖ਼ਮੀ

07:06 AM Sep 28, 2024 IST
ਸੜਕ ਹਾਦਸਿਆਂ ’ਚ ਦੋ ਹਲਾਕ  ਔਰਤ ਗੰਭੀਰ ਜ਼ਖ਼ਮੀ
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਸਤੰਬਰ
ਬਲਾਕ ਦੇ ਪਿੰਡ ਕਾਲਾਝਾੜ ਵਿੱਚ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਸਬੰਧ ਵਿੱਚ ਬਲਵਿੰਦਰ ਸਿੰਘ ਵਾਸੀ ਲੋਹਾਰ ਮਾਜਰਾ ਨੇ ਭਵਾਨੀਗੜ੍ਹ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਗੁਰਪ੍ਰਤਾਪ ਸਿੰਘ ਨਮਾਦਿਆਂ ਦੇ ਮੇਲੇ ’ਤੇ ਮੱਥਾ ਟੇਕ ਕੇ ਮੋਟਰਸਾਈਕਲ ਰਾਹੀਂ ਵਾਪਸ ਆ ਰਿਹਾ ਸੀ ਜਦੋਂ ਪਿੰਡ ਮਾਝਾ ਦੀ ਪੁਲੀ ’ਤੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ। ਜਗਸੀਰ ਸਿੰਘ ਵਾਸੀ ਭੱਟੀਵਾਲ ਕਲਾਂ ਨੇ ਦੱਸਿਆ ਕਿ ਉਸ ਦਾ ਪਿਤਾ ਕਰਨੈਲ ਸਿੰਘ ਤੇ ਭੈਣ ਗੁਰਮੀਤ ਕੌਰ ਮੇਲੇ ਤੋਂ ਪਰਤ ਰਹੇ ਸਨ ਜਦੋਂ ਪਿੰਡ ਕਾਲਾਝਾੜ ਦੇ ਕੱਟ ਨੇੜੇ ਰੋਹਿਤ ਜਿੰਦਲ ਵਾਸੀ ਸੁਨਾਮ ਨੇ ਆਪਣੇ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ ਤੇ ਜਿਥੇ ਕਰਨੈਲ ਸਿੰਘ ਦੀ ਮੌਤ ਹੋ ਗਈ।

Advertisement

Advertisement
Advertisement
Author Image

Advertisement