ਟਾਂਗਰਾ ਨਜ਼ਦੀਕ ਸੜਕ ਹਾਦਸੇ ਵਿੱਚ ਦੋ ਹਲਾਕ; ਇੱਕ ਗੰਭੀਰ ਜ਼ਖਮੀ
07:48 PM Jul 28, 2024 IST
Advertisement
ਪੱਤਰ ਪ੍ਰੇਰਕ
ਰਈਆ, 28 ਜੁਲਾਈ
ਜਲੰਧਰ-ਅੰਮ੍ਰਿਤਸਰ ਜੀਟੀ ਰੋਡ ’ਤੇ ਟਾਂਗਰਾ ਨਜ਼ਦੀਕ (ਮੁੱਛਲ ਮੋੜ) ਸੜਕ ਹਾਦਸੇ ਵਿਚ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਪੁਲੀਸ ਵਲੋਂ ਨਿੱਜੀ ਹਸਪਤਾਲ ਭੇਜਿਆ ਗਿਆ ਹੈ। ਇਸ ਸਬੰਧੀ ਥਾਣਾ ਖਿਲਚੀਆਂ ਦੇ ਐਸ ਐਚ ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਕ ਕਾਰ ਟੋਇਟਾ ਗਲੈਂਜ਼ਾ ਦਾ ਸੰਤੁਲਨ ਵਿਗੜਨ ਗਿਆ ਤੇ ਉਹ ਡਿਵਾਇਡਰ ਨਾਲ ਟਕਰਾ ਗਈ ਜਿਸ ਕਰਕੇ ਰਾਮ ਵਡੇਰਾ ਪੁੱਤਰ ਰਜਨੀਸ਼ ਵਡੇਰਾ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਅਤੇ ਮਨੀਸ਼ ਲੋਹੀਆ ਪੁੱਤਰ ਪ੍ਰਵੀਨ ਲੋਹੀਆ ਵਾਸੀ 87, ਅਕਾਸ਼ ਐਵੀਨਿਊ ਅੰਮ੍ਰਿਤਸਰ ਦੀ ਮੌਤ ਹੋ ਗਈ ਅਤੇ ਸੌਰਵ ਮਹਿਰਾ ਪੁੱਤਰ ਵਿਜੈ ਮਹਿਰਾ ਵਾਸੀ ਵਰਿੰਦਾਵੰਨ ਗਾਰਡਨ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਜ਼ਖਮੀ ਹੋ ਗਿਆ ਜੋ ਲਾਈਫ ਕੇਅਰ ਹਸਪਤਾਲ ਅੰਮ੍ਰਿਤਸਰ ਵਿਚ ਜ਼ੇਰੇ ਇਲਾਜ ਹੈ।
Advertisement
Advertisement
Advertisement