For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਦੋ ਹਲਾਕ, ਚਾਰ ਜਣੇ ਜ਼ਖ਼ਮੀ

08:11 AM Jul 14, 2023 IST
ਸੜਕ ਹਾਦਸਿਆਂ ਵਿੱਚ ਦੋ ਹਲਾਕ  ਚਾਰ ਜਣੇ ਜ਼ਖ਼ਮੀ
ਫਿਰੋਜ਼ਪੁਰ ਵਿੱਚ ਹਾਦਸੇ ਮਗਰੋਂ ਖਡ਼੍ਹੀ ਬੱਸ।
Advertisement

ਪੱਤਰ ਪ੍ਰੇਰਕ
ਡੱਬਵਾਲੀ, 13 ਜੁਲਾਈ
ਪਿੰਡ ਚੌਟਾਲਾ ਨੇੜੇ ਇੱਕ ਤੇਜ਼ ਰਫ਼ਤਾਰ ਕੈਂਟਰ ਵੱਲੋਂ ਕਾਰ ਵਿੱਚ ਟੱਕਰ ਮਾਰਨ ਕਾਰਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ। ਸਦਰ ਪੁਲੀਸ ਨੇ ਕੈਂਟਰ ਦੇ ਅਣਪਛਾਤੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਭਾਰੂਖੇੜਾ ਦਾ ਨੌਜਵਾਨ ਸੁਨੀਲ ਕੁਮਾਰ ਆਪਣੇ ਦੋਸਤਾਂ ਨੂੰ ਲਿਆਉਣ ਲਈ ਕਿਸੇ ਜਾਣਕਾਰ ਦੀ ਆਲਟੋ ਕਾਰ ਲੈ ਕੇ ਸੰਗਰੀਆ ਗਿਆ ਸੀ। ਉਸ ਦੇ ਨਾਲ ਉਸ ਦੀ ਭੂਆ ਦਾ ਪੁੱਤਰ ਵਨਿੋਦ ਵੀ ਨਾਲ ਸੀ। ਉਹ ਸੰਗਰੀਆ ਤੋਂ ਆਪਣੇ ਦੋਸਤ ਰਵੀ ਕੁਮਾਰ, ਰਾਹੁਲ, ਕਾਲੂ ਰਾਮ ਵਾਸੀ ਭਾਰੂਖੇੜਾ ਨੂੰ ਲੈ ਕੇ ਵਾਪਸ ਪਿੰਡ ਆ ਰਹੇ ਸਨ। ਚੌਟਾਲਾ ਦੇ ਮਹਾਰਾਜਾ ਪੈਲੇਸ ਚੌਟਾਲਾ ਨੇੜੇ ਸਾਹਮਣਿਓਂ ਆਉਂਦੇ ਤੇਜ਼ ਰਫਤਾਰ ਕੈਂਟਰ ਚਾਲਕ ਨੇ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਸਵਾਰ ਸਾਰੇ ਜਣਿਆਂ ਨੂੰ ਸੱਟਾ ਲੱਗੀਆਂ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਚਾਲਕ ਕੈਂਟਰ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਖਮੀਆਂ ਨੂੰ ਸੰਗਰੀਆ ਦੇ ਹਸਪਤਾਲ ਲਿਜਾਇਆ ਗਿਆ। ਬਾਅਦ ‘ਚ ਗੰਭੀਰ ਰੂਪ ‘ਚ ਜਖਮੀ ਸੁਨੀਲ ਕੁਮਾਰ ਨੇ ਸ੍ਰੀ ਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਿਵਾਰਕ ਸੂਤਰਾਂ ਮੁਤਾਬਕ ਸੁਨੀਲ ਕੁਮਾਰ ਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ ਅਤੇ ਉਹ ਇਨ੍ਹੀਂ ਦਨਿ੍ਹੀਂ ਉਹ ਐਸਐਸਈ ਦੇ ਟੈਸਟ ਦੀ ਤਿਆਰੀ ਕਰ ਰਿਹਾ ਸੀ। ਪੋਸਟ ਮਾਰਟਮ ਉਪਰੰਤ ਸੁਨੀਲ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਬਠਿੰਡਾ-ਮਾਨਸਾ ਹਾਈਵੇਅ ’ਤੇ ਸਥਿਤ ਪਿੰਡ ਕਟਾਰ ਸਿੰਘ ਵਾਲਾ ਦੇ ਨਜ਼ਦੀਕ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਰਾਹਗੀਰ ਮੌਕੇ ’ਤੇ ਹੀ ਦਮ ਤੋੜ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਠਿੰਡਾ ਤੋਂ ‘ਸਹਾਰਾ’ ਸੰਸਥਾ ਦੇ ਸੰਦੀਪ ਗੋਇਲ ਘਟਨਾ ਸਥਾਨ ’ਤੇ ਗਏ। ਉਥੇ ਕੋਟ ਸ਼ਮ੍ਹੀਰ ਪੁਲੀਸ ਚੌਕੀ ਦੇ ਕਰਮਚਾਰੀ ਵੀ ਪੁੱਜੇ ਹੋਏ ਸਨ। ਮਰਹੂਮ ਨੌਜਵਾਨ ਕੋਲੋਂ ਉਸ ਦੀ ਸ਼ਨਾਖ਼ਤ ਲਈ ਕੋਈ ਯੋਗ ਚੀਜ਼ ਨਾ ਮਿਲ ਸਕੀ। ਪੁਲੀਸ ਨੇ ਬਣਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਦੀ ਮੱਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਪਹੁੰਚਾਇਆ। ‘ਸਹਾਰਾ’ ਦੇ ਪ੍ਰਧਾਨ ਗੌਤਮ ਗੋਇਲ ਅਨੁਸਾਰ ਲਾਸ਼ ਨੂੰ ਮੁਰਦਾ ਦੇਹ ਸੰਭਾਲ ਘਰ ਵਿਚ ਸੁਰੱਖਿਅਤ ਰੱਖ ਕੇ, ਮ੍ਰਿਤਕ ਦਾ ਥਹੁ-ਟਿਕਾਣਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

ਬੱਸ ਹੇਠ ਆਉਣ ਕਾਰਨ ਔਰਤ ਗੰਭੀਰ ਜ਼ਖ਼ਮੀ
ਅਬੋਹਰ (ਪੱਤਰ ਪ੍ਰੇਰਕ): ਇੱਥੇ ਹਨੂੰਮਾਨਗੜ੍ਹ ਰੋਡ ’ਤੇ ਰੋਟਰੀ ਚੌਕ ਨੇੜੇ ਅੱਜ ਦੁਪਹਿਰ ਵੇਲੇ ਇੱਕ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਐਕਟਿਵਾ ਸਵਾਰ ਇੱਕ ਔਰਤ ਨੂੰ ਟਾਇਰ ਹੇਠਾਂ ਦਰੜ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਆਲੇ-ਦੁਆਲੇ ਦੇ ਲੋਕਾਂ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਡੀਏਵੀ ਕਾਲਜ ਨੇੜੇ ਰਹਿਣ ਵਾਲੀ ਰੇਨੂੰ (40) ਪਤਨੀ ਦੀਪਕ ਸੋਨੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ ’ਤੇ ਫਾਜ਼ਿਲਕਾ ਵਿੱਚ ਪੜ੍ਹਦੀ ਆਪਣੀ ਬੇਟੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਹੀ ਸੀ। ਜਿਵੇਂ ਹੀ ਰੇਨੂੰ ਰੋਟਰੀ ਚੌਂਕ ਪਹੁੰਚੀ ਤਾਂ ਕਾਲਜ ਰੋਡ ਤੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਬੱਸ ਦਾ ਡਰਾਈਵਰ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਸਕੂਟੀ ਦੇ ਹੇਠਾਂ ਆ ਰਹੀ ਔਰਤ ਬਾਰੇ ਪਤਾ ਵੀ ਨਹੀਂ ਲੱਗਾ ਅਤੇ ਉਸ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ, ਜਿਸ ਕਾਰਨ ਬੱਸ ਦਾ ਟਾਇਰ ਔਰਤ ਦੇ ਪੈਰਾਂ ’ਤੇ ਚੜ੍ਹ ਗਿਆ ਅਤੇ ਉਹ ਪੂਰੀ ਤਰ੍ਹਾਂ ਕੁਚਲਿਆ ਗਿਆ। ਪੀੜਤਾ ਦੀ ਹਾਲਤ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Advertisement
Tags :
Author Image

sukhwinder singh

View all posts

Advertisement
Advertisement
×