ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ’ਚ ਅੱਗ ਲੱਗਣ ਕਾਰਨ ਦੋ ਹਲਾਕ, ਚਾਰ ਜ਼ਖ਼ਮੀ

11:25 AM Oct 19, 2024 IST
ਅੱਗ ਲੱਗਣ ਕਾਰਨ ਨੁਕਸਾਨੀ ਗਈ ਇਮਾਰਤ। -ਫੋਟੋ: ਪੀਟੀਆਈ

ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਦੇ ਸ਼ਾਹਦਰਾ ਇਲਾਕੇ ਵਿੱਚ ਅੱਜ ਸਵੇਰੇ ਇੱਕ ਘਰ ’ਚ ਅੱਗ ਲੱਗਣ ਕਾਰਨ ਮਹਿਲਾ ਅਤੇ ਉਸ ਦੇ 16 ਸਾਲਾ ਪੁੱਤਰ ਦੀ ਮੌਤ ਹੋ ਗਈ। ਹਾਦਸੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਵੀ ਜ਼ਖ਼ਮੀ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 5.25 ਵਜੇ ਮਿਲੀ, ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਅਧਿਕਾਰੀ ਨੇ ਦੱਸਿਆ ਕਿ ਭੋਲਾਨਾਥ ਨਗਰ ਵਿੱਚ ਚਾਰ ਮੰਜ਼ਲਾ ਮਕਾਨ ਦੀ ਤੀਜੀ ਅਤੇ ਚੌਥੀ ਮੰਜ਼ਲ ’ਤੇ ਅੱਗ ਲੱਗ ਗਈ। ਅੱਗ ’ਤੇ ਕਰੀਬ ਦੋ ਘੰਟਿਆਂ ਵਿੱਚ ਕਾਬੂ ਪਾ ਲਿਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ, ‘ਘਰ ਵਿੱਚ ਸ਼ਿਲਪੀ ਗੁਪਤਾ (42) ਅਤੇ ਉਸ ਦੇ ਪੁੱਤਰ ਪ੍ਰਣਵ ਗੁਪਤਾ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।’ ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕੈਲਾਸ਼ ਗੁਪਤਾ (72), ਉਸ ਦੀ ਪਤਨੀ ਭਗਵਤੀ ਗੁਪਤਾ (70), ਉਨ੍ਹਾਂ ਦਾ ਪੁੱਤਰ ਮਨੀਸ਼ ਗੁਪਤਾ (45) ਅਤੇ ਮਨੀਸ਼ ਦਾ ਪੁੱਤਰ ਪਾਰਥ (19) ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਜੀਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੀ ਸ਼ਿਲਪੀ, ਮਨੀਸ਼ ਦੀ ਪਤਨੀ ਅਤੇ ਪ੍ਰਣਵ ਉਨ੍ਹਾਂ ਦਾ ਪੁੱਤਰ ਸੀ। ਮਨੀਸ਼ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਹਤ ਕਾਰਜਾਂ ਦੌਰਾਨ ਦੋ ਨਾਬਾਲਗ ਭਰਾ-ਭੈਣ ਨੂੰ ਵੀ ਬਚਾਇਆ ਗਿਆ। -ਪੀਟੀਆਈ

Advertisement

ਕੈਲਾਸ਼ਪੁਰੀ ਦੇ ਗੋਦਾਮ ਵਿੱਚ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨਵੀਂ ਦਿੱਲੀ: ਦਵਾਰਕਾ ਦੇ ਕੈਲਾਸ਼ਪੁਰੀ ਖੇਤਰ ਵਿੱਚ ਤਿੰਨ ਮੰਜ਼ਿਲਾ ਗੋਦਾਮ ਵਿੱਚ ਬੀਤੀ ਰਾਤ ਅੱਗ ਲੱਗ ਗਈ। ਇਹ ਗੋਦਾਮ ਕਾਗਜ਼ ਅਤੇ ਸਿਆਹੀ ਦਾ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੋਦਾਮ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਦਿੱਲੀ ਫਾਇਰ ਸਰਵਿਸ (ਡੀਐਫਐੱਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਬੰਧੀ ਵੀਰਵਾਰ ਰਾਤ 11.10 ਵਜੇ ਇੱਕ ਕਾਲ ਆਈ ਅਤੇ 21 ਫਾਇਰ ਟੈਂਡਰਾਂ ਨੂੰ ਮੌਕੇ ’ਤੇ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਕਰੀਬ ਤਿੰਨ ਘੰਟੇ ਲੱਗੇ। ਸਥਾਨਕ ਲੋਕਾਂ ਨੇ ਪੁਲੀਸ ਨੂੰ ਦੱਸਿਆ ਕਿ ਗੋਦਾਮ ਅੰਦਰ ਕਈ ਡਰੰਮਾਂ ਵਿੱਚ ਕੈਮੀਕਲ ਪਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਅਤੇ ਇਮਾਰਤ ਵਿੱਚ ਰਹਿਣ ਵਾਲੇ ਹੋਰ ਲੋਕ ਠੀਕ ਸਮੇਂ ’ਤੇ ਬਾਹਰ ਆ ਗਏ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪੁਲੀਸ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। -ਪੀਟੀਆਈ

Advertisement
Advertisement