For the best experience, open
https://m.punjabitribuneonline.com
on your mobile browser.
Advertisement

ਪਰਸ ਖੋਹਣ ਦੇ ਮਾਮਲੇ ’ਚ ਦੋ ਕਬੱਡੀ ਖਿਡਾਰੀ ਕਾਬੂ

09:36 AM Apr 22, 2024 IST
ਪਰਸ ਖੋਹਣ ਦੇ ਮਾਮਲੇ ’ਚ ਦੋ ਕਬੱਡੀ ਖਿਡਾਰੀ ਕਾਬੂ
ਡੀਐੱਸਪੀ ਬਾਘਾਪੁਰਾਣਾ ਦਲਵੀਰ ਸਿੰਘ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਅਪਰੈਲ
ਥਾਣਾ ਬਾਘਾਪੁਰਾਣਾ ਪੁਲੀਸ ਨੇ ਪਰਵਾਸੀ ਪੰਜਾਬੀ ਔਰਤ ਤੋਂ ਨਕਦੀ ਵਾਲਾ ਬੈਗ ਖੋਹਣ ਵਾਲੇ ਕਾਰ ਸਵਾਰ ਮੁਲਜ਼ਮਾਂ ਨੂੰ ਕੁਝ ਘੰਟਿਆਂ ’ਚ ਹੀ ਕਾਬੂ ਕਰ ਲਿਆ ਹੈ। ਦੋਵੇਂ ਮੁਲਜ਼ਮ ਕਬੱਡੀ ਖਿਡਾਰੀ ਦੱਸੇ ਜਾ ਰੇ ਹਨ। ਇਹ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਸੀ ਜਿਸ ਵਿਚ ਪੀੜਤ ਪਰਵਾਸੀ ਪੰਜਾਬੀ ਔਰਤ ਦੀ ਲੁਟੇਰਿਆਂ ਨਾਲ ਮੁਕਾਬਲਾ ਕਰਦੀ ਦਿਖਾਈ ਦਿੰਦੀ ਹੈ ਅਤੇ ਔਰਤ ਦੀ ਦਲੇਰੀ ਦੀ ਪ੍ਰਸ਼ੰਸਾ ਹੋ ਰਹੀ ਹੈ। ਡੀਐੱਸਪੀ ਬਾਘਾਪੁਰਾਣਾ ਦਲਵੀਰ ਸਿੰਘ, ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਅਤੇ ਥਾਣਾ ਸਮਾਲਸਰ ਮੁਖੀ ਦਿਲਬਾਗ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਪਰ ਉਨ੍ਹਾਂ ਨਸ਼ੇ ਦੀ ਪੂਰਤੀ ਲਈ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਮੁਤਾਬਕ ਪਿੰਡ ਰਾਜੇਆਣਾ ਦੀ ਵਸਨੀਕ ਪਰਮਜੀਤ ਕੌਰ ਨੇ ਕਿਹਾ ਕਿ ਉਸਦਾ ਪਰਿਵਾਰ ਆਸਟਰੇਲੀਆ ਵਿੱਚ ਹੈ ਅਤੇ ਉਹ ਇਥੇ ਆਪਣੇ ਕੰਮ ਕਾਰ ਲਈ ਕਰੀਬ 7 ਮਹੀਨੇ ਪਹਿਲਾਂ ਆਈ ਹੈ। ਉਹ ਸ਼ਨਿਚਰਵਾਰ 20 ਅਪਰੈਲ ਨੂੰ ਦੁਪਹਿਰ ਵੇਲੇ ਬਾਘਾਪੁਰਾਣਾ ਵਿਖੇ ਇੱਕ ਸੁਨਿਆਰ ਕੋਲ ਆਈ ਸੀ। ਦੁਕਾਨ ਬੰਦ ਸੀ ਪਰ ਉਹ ਜਾਣ ਲੱਗੀ ਤਾਂ ਇਸ ਦਰਮਿਆਨ ਉਥੇ ਵਰਨਾ ਕਾਰ ਸਵਾਰ ਵਿੱਚ ਮੁਲਜ਼ਮਾਂ ’ਚੋਂ ਇੱਕ ਨੇ ਉਸਦੇ ਹੱਥ ਵਿਚ ਫੜਿਆ ਪਰਸ ਖੋਹ ਲਿਆ ਜਿਸ ਵਿਚ ਨਕਦੀ ਅਤੇ ਚਾਂਦੀ ਦੇ ਗਹਿਣੇ ਤੇ ਹੋਰ ਦਸਤਾਵੇਜ਼ ਸਨ। ਉਸ ਨੇ ਚਲਦੀ ਕਾਰ ਦਾ ਪਿਛਾ ਕਰਦਿਆਂ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁਲਜ਼ਮ ਨੂੰ ਫੜਨ ਵਿਚ ਕਾਮਯਾਬ ਤਾਂ ਨਹੀਂ ਹੋਈ ਪਰ ਇਸ ਦੌਰਾਨ ਉਨ੍ਹਾਂ ਦੀ ਵਰਨਾ ਕਾਰ ਦੀ ਨੰਬਰ ਪਲੇਟ ਲੋਕਾਂ ਨੇ ਪੜ੍ਹ ਲਈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਜਿਸ ਉੱਤੇ ਪੁਲੀਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਉਹ ਪੁਲੀਸ ਦਬਾਅ ਬਾਅਦ ਸਮਾਲਸਰ ਖੇਤਰ ਵਿਚ ਇਕ ਡੇਰੇ ਵਿਚ ਸ਼ਰਨ ਲਈ ਜਾ ਵੜੇ। ਪੁਲੀਸ ਨੇ ਘੇਰਾਬੰਦੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ । ਪੁਲੀਸ ਨੇ ਖੋਹੀ ਗਈ ਨਕਦੀ ਵਿਚੋਂ 22 ਹਜ਼ਾਰ ਰੁਪਏ ਘਰ ਦੀਆਂ ਚਾਬੀਆਂ ਅਤੇ ਦਸਤਾਵੇਜ਼ ਵੀ ਬਰਾਮਦ ਕਰ ਲਏ ਹਨ। ਗ੍ਰਿਫ਼ਤਾਰ ਦੋ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤਾ ਪਿੰਡ ਰੋਡੇ ਅਤੇ ਵਰਿੰਦਰ ਸਿੰਘ ਪਿੰਡ ਲੰਡੇ ਵਜੋਂ ਹੋਈ ਹੈ ਅਤੇ ਤੀਜੇ ਮੁਲਜ਼ਮ ਦੀ ਪਛਾਣ ਨਿੱਕਾ ਨਾਮ ਵਜੋਂ ਹੋਈ ਹੈ ਜਿਸਦੀ ਭਾਲ ਜਾਰੀ ਹੈ।

Advertisement

Advertisement
Author Image

Advertisement
Advertisement
×