For the best experience, open
https://m.punjabitribuneonline.com
on your mobile browser.
Advertisement

ਛੱਪੜ ਵਿੱਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ

07:27 AM Apr 02, 2024 IST
ਛੱਪੜ ਵਿੱਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ
Advertisement

ਪੱਤਰ ਪ੍ਰੇਰਕ
ਏਲਨਾਬਾਦ, 1 ਅਪਰੈਲ
ਹਲਕੇ ਦੇ ਪਿੰਡ ਕੁਮਥਲਾ ਵਿੱਚ ਅੱਜ ਛੱਪੜ ਵਿੱਚ ਡੁੱਬਣ ਕਾਰਨ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਕੁਲ (7) ਪੁੱਤਰ ਰਾਜਪਾਲ ਅਤੇ ਗਿਰਧਰ (4) ਪੁੱਤਰ ਜੈਵੀਰ ਸਿੰਘ ਵਾਸੀ ਕੁਮਥਲਾ ਦੋ-ਤਿੰਨ ਹੋਰ ਬੱਚਿਆਂ ਨਾਲ ਛੱਪੜ ਦੇ ਕਿਨਾਰੇ ਖੇਡ ਰਹੇ ਸਨ ਕਿ ਨਕੁਲ ਅਤੇ ਗਿਰਧਰ ਖੇਡਦੇ-ਖੇਡਦੇ ਛੱਪੜ ਵਿੱਚ ਡਿੱਗ ਗਏ।
ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਛੱਪੜ ਵਿੱਚੋਂ ਬਾਹਰ ਕੱਢ ਕੇ ਏਲਨਾਬਾਦ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਗਿਰਧਰ ਨੂੰ ਮਿ੍ਤਕ ਐਲਾਨ ਦਿੱਤਾ ਜਦੋਂਕਿ ਨਕੁਲ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਸਿਰਸਾ ਲਈ ਰੈਫ਼ਰ ਕਰ ਦਿੱਤਾ ਗਿਆ ਪ੍ਰੰਤੂ ਸਿਰਸਾ ਪਹੁੰਚਣ ’ਤੇ ਡਾਕਟਰਾਂ ਨੇ ਨਕੁਲ ਨੂੰ ਵੀ ਮਿ੍ਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਬੱਚੇ ਆਪਸ ਵਿੱਚ ਚਾਚੇ-ਤਾਏ ਦੇ ਪੁੱਤਰ ਸਨ।

Advertisement

Advertisement
Author Image

joginder kumar

View all posts

Advertisement
Advertisement
×