For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਦੋ ਜ਼ਖ਼ਮੀ

03:09 PM Jun 30, 2023 IST
ਸੜਕ ਹਾਦਸੇ ਵਿੱਚ ਦੋ ਜ਼ਖ਼ਮੀ
Advertisement

ਪੱਤਰ ਪ੍ਰੇਰਕ

Advertisement

ਪਾਤੜਾਂ, 29 ਜੂਨ

ਚੁਨਾਗਰਾ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਲੜਕਾ ਲੜਕੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੜਕੇ ਤੇ ਲੜਕੀ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਾਰਵਾਇਆ ਗਿਆ ਹੈ। ਘਟਨਾ ਮਗਰੋਂ ਕਾਰ ਚਾਲਕ ਟਾਇਰ ਫੱਟਣ ਦੇ ਬਾਵਜੂਦ ਗੱਡੀ ਭਜਾ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ 2 ਵਿਅਤਕੀਆਂ ਨੇ ਪਿੱਛਾ ਕਰ ਕੇ ਫੜ ਲਿਆ। ਅੰਗਰੇਜ਼ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਵਾਰਡ ਨੰਬਰ 10 ਅਤੇ ਸੱਤਪਾਲ ਵਾਸੀ ਕਲਵਾਣੂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੇ ਲੜਕਾ-ਲੜਕੀ ਮੋਟਰਸਾਈਕਲ ‘ਤੇ ਸੜਕ ਪਾਰ ਕਰਨ ਲੱਗੇ ਤਾਂ ਦੂਸਰੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਲਪੇਟ ਵਿਚ ਲਿਆ। ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਕਾਰ ਦਾ ਡਰਾਈਵਰ ਫ਼ਰਾਰ ਹੈ।

Advertisement
Tags :
Advertisement
Advertisement
×