ਜ਼ੀਰਾ ਵਿੱਚ ਗੋਲੀਬਾਰੀ ਦੀ ਘਟਨਾ ਦੌਰਾਨ ਦੋ ਜ਼ਖ਼ਮੀ
07:06 AM Mar 15, 2024 IST
Advertisement
ਜ਼ੀਰਾ: ਬਾਬਾ ਮੌਜਦੀਨ ਬਾਈਪਾਸ ਦੇ ਨਜ਼ਦੀਕ ਗੋਲੀਆਂ ਚੱਲਣ ਨਾਲ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜ਼ੀਰਾ ਵਿੱਚ ਜ਼ੇਰੇ ਇਲਾਜ ਨੌਜਵਾਨ ਰਾਹੁਲ (22) ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਹ ਮੱਲੋਕੇ ਰੋਡ ਜ਼ੀਰਾ ਦਾ ਰਹਿਣ ਵਾਲਾ ਹੈ ਅਤੇ ਸ਼ਿਵਰਾਤਰੀ ਵਾਲੇ ਦਿਨ ਉਨ੍ਹਾਂ ਦਾ ਕੁਝ ਹੋਰ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨ ਲਗਾਤਾਰ ਉਨ੍ਹਾਂ ਦੇ ਪਿੱਛੇ ਗੇੜੇ ਮਾਰਦੇ ਰਹੇ ਅਤੇ ਅੱਜ ਅਚਾਨਕ 25 ਤੋਂ 30 ਦੇ ਕਰੀਬ ਨੌਜਵਾਨਾਂ ਨੇ ਜ਼ੀਰਾ ਦੇ ਦਰਗਾਹ ਬਾਬਾ ਮੌਜਦੀਨ ਬਾਈਪਾਸ ਦੇ ਕੋਲ ਸਾਡੇ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਉਹ ਅਤੇ ਵਿਸ਼ਾਲ (15) ਜ਼ਖ਼ਮੀ ਹੋ ਗਏ। ਐੱਸਐੱਚਓ ਥਾਣਾ ਸਿਟੀ ਜ਼ੀਰਾ ਕੰਵਲਜੀਤ ਰਾਏ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
Advertisement
Advertisement