For the best experience, open
https://m.punjabitribuneonline.com
on your mobile browser.
Advertisement

ਰੇਲਵੇ ਫਾਟਕ ਦਾ ਖੰਭਾ ਟੁੱਟਣ ਕਾਰਨ ਦੋ ਜ਼ਖ਼ਮੀ

07:34 AM Sep 08, 2024 IST
ਰੇਲਵੇ ਫਾਟਕ ਦਾ ਖੰਭਾ ਟੁੱਟਣ ਕਾਰਨ ਦੋ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਜਗਰਾਉਂ, 7 ਸਤੰਬਰ
ਇੱਥੋਂ ਦੇ ਸ਼ੇਰਪੁਰ ਚੌਕ ਵਾਲੇ ਫਾਟਕਾਂ ’ਤੇ ਰੇਲਵੇ ਫਾਟਕ ਵਾਲਾ ਇੱਕ ਖੰਭਾ ਟੁੱਟ ਕੇ ਹੇਠਾਂ ਡਿੱਗ ਗਿਆ ਜਿਸ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਜਦੋਂ ਰੇਲਗੱਡੀ ਜਗਰਾਉਂ ਸਟੇਸ਼ਨ ’ਤੇ ਪੁੱਜੀ ਤਾਂ ਵਿਭਾਗ ਵੱਲੋਂ ਫਾਟਕ ਬੰਦ ਕਰ ਦਿੱਤੇ ਗਏ। ਜਦੋਂ ਗੱਡੀ ਰਵਾਨਾ ਹੋਈ ਤਾਂ ਮੁਲਾਜ਼ਮਾਂ ਨੇ ਫਾਟਕ ਚੁੱਕਣੇ ਸ਼ੁਰੂ ਕਰ ਦਿੱਤੇ। ਅਜੇ ਫਾਟਕ ਪੂਰੀ ਤਰ੍ਹਾਂ ਉੱਤੇ ਚੁੱਕੇ ਵੀ ਨਹੀਂ ਸਨ ਗਏ ਕਿ ਅੱਧ-ਵਿਚਕਾਰੋਂ ਹੀ ਇੱਕ ਫਾਟਕ ਦਾ ਖੰਭਾ ਟੁੱਟ ਕੇ ਹੇਠਾਂ ਡਿੱਗ ਗਿਆ ਜਿਸ ਨੇ ਦੋ ਰਾਹਗੀਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਲੋਕਾਂ ਨੇ ਦੋਵਾਂ ਜ਼ਖਮੀਆਂ ਨੂੰ ਸੰਭਾਲਿਆ। ਰਾਹਗੀਰਾਂ ਨੇ ਅਧਿਕਾਰੀਆਂ ਤੋਂ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ।

Advertisement

Advertisement
Advertisement
Author Image

Advertisement