For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਜਹਾਜ਼ ਹਾਦਸੇ ਦੇ ਮ੍ਰਿਤਕਾਂ ’ਚ ਦੋ ਭਾਰਤੀ ਮੂਲ ਦੇ ਵਿਅਕਤੀ

06:48 AM Feb 01, 2025 IST
ਅਮਰੀਕਾ ਜਹਾਜ਼ ਹਾਦਸੇ ਦੇ ਮ੍ਰਿਤਕਾਂ ’ਚ ਦੋ ਭਾਰਤੀ ਮੂਲ ਦੇ ਵਿਅਕਤੀ
ਅਮਰੀਕਾ ਵਿੱਚ ਕੈਨਸਾਸ ਦੇ ਵਿਚਿਤਾ ’ਚ ਸਥਿਤ ਸਿਟੀ ਹਾਲ ਵਿੱਚ ਜਹਾਜ਼ ਹਾਦਸੇ ਦੇ ਪੀੜਤਾਂ ਲਈ ਪ੍ਰਾਰਥਨਾ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 31 ਜਨਵਰੀ
ਅਮਰੀਕਾ ਦੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ’ਤੇ ਫੌਜ ਦੇ ਇਕ ਹੈਲੀਕਾਪਟਰ ਅਤੇ ਅਮਰੀਕਨ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ ਵਿੱਚ ਮਾਰੇ ਗਏ 67 ਲੋਕਾਂ ਵਿੱਚ ਭਾਰਤੀ ਮੂਲ ਦੇ ਵੀ ਦੋ ਵਿਅਕਤੀ ਸ਼ਾਮਲ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਵਿੱਚ 2001 ਦੇ ਬਾਅਦ ਤੋਂ ਇਹ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ।
ਮਿਲੀ ਜਾਣਕਾਰੀ ਅਨੁਸਾਰ ਜੀਈ ਐਰੋਸਪੇਸ ਵਿੱਚ ਇੰਜਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਦੀ ਵਸਨੀਕ ਕੰਸਲਟੈਂਟ ਅਸਰਾ ਹੁਸੈਨ ਰਜ਼ਾ ਵੀ ਜਹਾਜ਼ ਵਿੱਚ ਸਵਾਰ ਸੀ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਸੀ। ਗਰੇਟਰ ਸਿਨਸਿਨਾਟੀ ਦਾ ਵਸਨੀਕ ਪਟੇਲ ਕੰਪਨੀ ’ਚ ‘ਐੱਮਆਰਓ ਟਰਾਂਸਫਾਰਮੇਸ਼ਨਲ ਰੀਡਰ’ ਸੀ ਜੋ ਕਿ ਦੇਸ਼ ਭਰ ਵਿੱਚ ਯਾਤਰਾ ਕਰਦਾ ਸੀ। ਜੀਈ ਐਰੋਸਪੇਸ ਦੇ ਪ੍ਰਧਾਨ ਲੈਰੀ ਕਲਪ ਨੇ ਜਹਾਜ਼ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਕਰਮਚਾਰੀ ਦੀ ਪਛਾਣ ਪਟੇਲ ਦੇ ਰੂਪ ਵਿੱਚ ਕੀਤੀ। ਉੱਧਰ, ਰਜ਼ਾ (26) ਦੇ ਸਹੁਰੇ ਡਾ. ਹਾਸ਼ਿਮ ਰਜ਼ਾ ਨੇ ‘ਸੀਐੱਨਐੱਨ’ ਨੂੰ ਦੱਸਿਆ ਕਿ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਉਨ੍ਹਾਂ ਦੀ ਨੂੰਹ ਵੀ ਸ਼ਾਮਲ ਹੈ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਨੇ 2020 ਵਿੱਚ ਇੰਡਿਆਨਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਸੀ। ਉਸ ਦਾ ਪੁੱਤਰ ਤੇ ਰਜ਼ਾ ਇੱਕੋ ਕਾਲਜ ਵਿੱਚ ਪੜ੍ਹਦੇ ਸਨ ਅਤੇ ਅਗਸਤ 2023 ਵਿੱਚ ਦੋਹਾਂ ਨੇ ਵਿਆਹ ਕੀਤਾ ਸੀ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਵਾਸ਼ਿੰਗਟਨ ਵਿੱਚ ਇਕ ਸਲਾਹਕਾਰ ਸੀ ਜੋ ਇਕ ਹਸਪਤਾਲ ਨਾਲ ਜੁੜੇ ਪ੍ਰਾਜੈਕਟ ’ਤੇ ਕੰਮ ਕਰ ਰਹੀ ਅਤੇ ਇਸੇ ਸਬੰਧ ਵਿੱਚ ਉਹ ਮਹੀਨੇ ਵਿੱਚ ਦੋ ਵਾਰ ਵਿਚਿਟਾ ਜਾਂਦੀ ਸੀ। ਅਸਰਾ ਰਜ਼ਾ ਦੇ ਪਤੀ ਹਮਾਦ ਰਜ਼ਾ ਨੇ ਕਿਹਾ ਕਿ ਉਸ ਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਦਾ ਜਹਾਜ਼ ਉਤਰਨ ਵਾਲਾ ਹੈ ਪਰ ਜਦੋਂ ਉਹ ਅਸਰਾ ਨੂੰ ਲੈਣ ਲਈ ਹਵਾਈ ਅੱਡੇ ’ਤੇ ਪੁੱਜਿਆ ਉਦੋਂ ਤੱਕ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਚੁੱਕੀ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement