For the best experience, open
https://m.punjabitribuneonline.com
on your mobile browser.
Advertisement

ਪਿੰਡ ਮਲਸੀਆਂ ਦੀ ਪੰਚਾਇਤੀ ਜ਼ਮੀਨ ਵਿੱਚ ਬਣੇ ਦੋ ਖੋਖੇ ਢਾਹੇ

06:38 AM Jul 24, 2024 IST
ਪਿੰਡ ਮਲਸੀਆਂ ਦੀ ਪੰਚਾਇਤੀ ਜ਼ਮੀਨ ਵਿੱਚ ਬਣੇ ਦੋ ਖੋਖੇ ਢਾਹੇ
ਢਾਹੇ ਖੋਖੇ ਅੱਗੇ ਉਦਾਸ ਬੈਠੇ ਪਰਿਵਾਰਕ ਮੈਂਬਰ।
Advertisement

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 23 ਜੁਲਾਈ
ਪਿੰਡ ਮਲਸੀਆਂ ਦੀ ਪੰਚਾਇਤੀ ਜ਼ਮੀਨ ’ਤੇ ਖੋਖੇ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ 2 ਖੋਖਿਆਂ ’ਤੇ ਅੱਜ ਬੀਡੀਪੀਓ ਸ਼ਾਹਕੋਟ ਨੇ ਬੁਲਡੋਜਰ ਚਲਵਾ ਦਿੱਤਾ। ਖੋਖੇ ਵਿਚ ਢਾਬੇ ਦਾ ਕੰਮ ਕਰ ਰਹੇ ਨੇਪਾਲੀ ਕ੍ਰਿਸ਼ ਪੁੱਤਰ ਖੇਮ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਢਾਬੇ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਉਨ੍ਹਾਂ ਇੱਥੇ ਢਾਬੇ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਤਤਕਾਲੀ ਸਰਪੰਚ ਲਿਆਕਤ ਨੇ ਉਨ੍ਹਾਂ ਦੇ ਪਰਿਵਾਰ ਕੋਲੋਂ 60 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਕਿਹਾ ਕਿ ਇਕ ਵਿਅਕਤੀ 1200 ਰੁਪਏ ਪ੍ਰਤੀ ਮਹੀਨਾ ਕਿਰਾਇਆ ਵੀ ਲੈਂਦਾ ਰਿਹਾ। ਇਸੇ ਪੰਚਾਇਤੀ ਜ਼ਮੀਨ ਉੱਪਰ ਨਾਈ ਦਾ ਕੰਮ ਕਰ ਰਹੇ ਗੁਲਜਾਰ ਮੁਹੰਮਦ ਨੇ ਦੱਸਿਆ ਕਿ ਉਹ ਅੱਜ ਜਦੋਂ ਖੋਖਾ ਬੰਦ ਕਰਕੇ ਕਿਸੇ ਜ਼ਰੂਰੀ ਕੰਮ ਗਿਆ ਹੋਇਆ ਸੀ ਤਾਂ ਮਗਰੋਂ ਖੋਖੇ ਨੂੰ ਤਹਿਸ ਨਹਿਸ ਕਰ ਦਿਤਾ। ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਜਦੋਂ ਢਾਬੇ ਵਾਲਿਆਂ ਨੇ ਖੋਖੇ ਨੂੰ ਬਹੁਤ ਵੱਡਾ ਕਰਨਾ ਸ਼ੁਰੂ ਕੀਤਾ ਤਾਂ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਇਨ੍ਹਾਂ ਨੂੰ ਖੋਖਾ ਵੱਡਾ ਕਰਨ ਤੋਂ ਵਰਜਿਆ ਸੀ। ਜਦੋਂ ਖੋਖਾ ਵੱਡਾ ਕਰ ਲਿਆ ਤਾਂ ਪੰਚਾਇਤ ਤੇ ਮੋਹਤਬਰ ਵਿਅਕਤੀ ਦੋ ਵਾਰ ਇਨ੍ਹਾਂ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਦੀ ਬੇਨਤੀ ਕਰਕੇ ਗਏ। ਜਦੋਂ ਇਨ੍ਹਾਂ ਜ਼ਮੀਨ ਖਾਲੀ ਨਾ ਕੀਤੀ ਤਾਂ ਪੰਚਾਇਤ ਨੇ ਬੀਡੀਪੀਓ ਦਫਤਰ ਨੂੰ ਲਿਖਤੀ ਦਰਖਾਸਤ ਦੇ ਦਿੱਤੀ। ਪੇਂਡੂ ਵਿਕਾਸ ਅਫਸਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਬੀਡੀਪੀਓ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਲਈ ਆਏ ਸਨ। ਇਸੇ ਤਹਿਤ ਅੱਜ ਏਐੱਸਆਈ ਬਲਵੀਰ ਚੰਦ, ਸੁਖਵੰਤ ਸਿੰਘ, ਮਨਦੀਪ ਸਿੰਘ ਨੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਹੈ।

Advertisement
Advertisement
Author Image

sukhwinder singh

View all posts

Advertisement