For the best experience, open
https://m.punjabitribuneonline.com
on your mobile browser.
Advertisement

ਲਹਿੰਦੇ ਪੰਜਾਬ ’ਚ ਗੈਂਗਸਟਰਾਂ ਵੱਲੋਂ ਦੋ ਹਿੰਦੂ ਕਾਰੋਬਾਰੀ ਅਗਵਾ

08:59 AM Oct 10, 2024 IST
ਲਹਿੰਦੇ ਪੰਜਾਬ ’ਚ ਗੈਂਗਸਟਰਾਂ ਵੱਲੋਂ ਦੋ ਹਿੰਦੂ ਕਾਰੋਬਾਰੀ ਅਗਵਾ
Advertisement

ਲਾਹੌਰ, 9 ਅਕਤੂਬਰ
ਪਾਕਿਸਤਾਨੀ ਪੰਜਾਬ ’ਚ ਗੈਂਗਸਟਰਾਂ ਨੇ ਦੋ ਹਿੰਦੂ ਕਾਰੋਬਾਰੀਆਂ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਨੂੰ ਛੱਡਣ ਬਦਲੇ ਆਪਣੇ ਸਾਥੀਆਂ ਨੂੰ ਪੁਲੀਸ ਦੀ ਹਿਰਾਸਤ ’ਚੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ। ਘਟਨਾ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ 500 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਦੀ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਰਿਜ਼ਵਾਨ ਗੋਂਦਲ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ, ‘ਲੰਘੇ ਸ਼ੁੱਕਰਵਾਰ ਨੂੰ ਡਕੈਤਾਂ ਨੇ ਹਿੰਦੂ ਵਪਾਰੀ ਸ਼ਮੀਰ ਜੀ ਤੇ ਧੀਮਾ ਜੀ ਨੂੰ ਅਗਵਾ ਕਰ ਲਿਆ। ਬਾਅਦ ਵਿੱਚ ਡਕੈਤਾਂ ਨੇ ਉਨ੍ਹਾਂ ਨੂੰ ਛੱਡਣ ਬਦਲੇ ਆਪਣੇ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।’ ਉਨ੍ਹਾਂ ਦੱਸਿਆ ਕਿ ਅਗਵਾ ਦੀ ਵਾਰਦਾਤ ’ਚ ਸਰਗਨਾ ਕਾਬੁਲ ਸੁਖਨ ਸ਼ਾਮਲ ਹੈ, ਜਿਸ ਉੱਪਰ ਇੱਕ ਕਰੋੜ ਪਾਕਿਸਤਾਨੀ ਰੁਪਏ ਦਾ ਇਨਾਮ ਐਲਾਨਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰਾਂ ਨੇ ਹਿੰਦੂ ਤੇ ਹੋਰ ਬੰਦੀਆਂ ਦੀ ਵੀਡੀਓ ਵੀ ਜਾਰੀ ਕੀਤੀ ਹੈ। -ਪੀਟੀਆਈ

Advertisement

Advertisement
Advertisement
Author Image

Advertisement