For the best experience, open
https://m.punjabitribuneonline.com
on your mobile browser.
Advertisement

ਜਾਪਾਨ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਾਦਸਾਗ੍ਰਸਤ

07:55 AM Apr 22, 2024 IST
ਜਾਪਾਨ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਾਦਸਾਗ੍ਰਸਤ
ਜਾਪਾਨ ਦਾ ਸਮੁੰਦਰੀ ਬੇੜਾ ਹਾਦਸਾਗ੍ਰਸਤ ਹੈਲੀਕਾਪਟਰਾਂ ਦੀ ਭਾਲ ਕਰਦਾ ਹੋਇਆ। -ਫੋਟੋ: ਰਾਇਟਰਜ਼
Advertisement

ਟੋਕੀਓ, 21 ਅਪਰੈਲ
ਦੱਖਣੀ ਟੋਕੀਓ ’ਚ ਰਾਤ ਸਮੇਂ ਚੱਲ ਰਹੀ ਟਰੇਨਿੰਗ ਦੌਰਾਨ ਜਾਪਾਨ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਆਪਸ ’ਚ ਟਕਰਾਉਣ ਕਾਰਨ ਪ੍ਰਸ਼ਾਂਤ ਮਹਾਸਾਗਰ ਵਿੱਚ ਹਾਦਸਾਗ੍ਰਸਤ ਹੋ ਗਏ। ਮੁਲਕ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਹੈਲੀਕਾਪਟਰਾਂ ਵਿੱਚ ਅੱਠ ਅਮਲਾ ਮੈਂਬਰ ਸਵਾਰ ਸਨ। ਰਾਹਤ ਕਰਮੀ ਅਜੇ ਤੱਕ ਇੱਕ ਮੈਂਬਰ ਨੂੰ ਲੱਭ ਸਕੇ ਹਨ, ਜਿਸ ਨੂੰ ਬਾਅਦ ’ਚ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਬਾਕੀ ਸੱਤ ਅਜੇ ਵੀ ਲਾਪਤਾ ਹਨ। ਇਸ ਸਬੰਧੀ ਰੱਖਿਆ ਮੰਤਰੀ ਮਿਨੋਰੂ ਕਿਹਾਰਾ ਨੇ ਦੱਸਿਆ ਕਿ ਮੈਰੀਟਾਈਮ ਸੈਲਫ ਡਿਫੈਂਸ ਫੋਰਸ ਦੇ ਦੋ ਐੱਸਐੱਚ-60 ਕੇ ਹੈਲੀਕਾਪਟਰਾਂ ਵਿੱਚ ਚਾਰ-ਚਾਰ ਅਮਲਾ ਮੈਂਬਰ ਸਵਾਰ ਸਨ ਜਿਨ੍ਹਾਂ ਦਾ ਸ਼ਨਿਚਰਵਾਰ ਦੇਰ ਰਾਤ ਦੱਖਣੀ ਟੋਕੀਓ ’ਚ ਤੋਰੀਸ਼ਿਮਾ ਟਾਪੂ ਤੋਂ ਲਗਪਗ 600 ਕਿਲੋਮੀਟਰ ਦੂਰੀ ’ਤੇ ਇੱਕ-ਦੂਜੇ ਨਾਲੋਂ ਸੰਪਰਕ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਅਜੇ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਦੋਵੇਂ ਹੈਲੀਕਾਪਟਰ ਸਮੁੰਦਰ ’ਚ ਡਿੱਗਣ ਤੋਂ ਪਹਿਲਾਂ ਇੱਕ-ਦੂਜੇ ਨਾਲ ਟਕਰਾਏ ਹੋ ਸਕਦੇ ਹਨ। ਰਾਹਤ ਕਰਮੀਆਂ ਨੇ ਹਾਦਸੇ ਵਾਲੀ ਥਾਂ ਤੋਂ ਫਲਾਈਟ ਡਾਟਾ ਰਿਕਾਰਡਰ, ਇੱਕ-ਇੱਕ ਬਲੇਡ ਅਤੇ ਹੈਲੀਕਾਪਟਰਾਂ ਦੇ ਕੁਝ ਬਚੇ ਹੋਏ ਹਿੱਸੇ ਬਰਾਮਦ ਕੀਤੇ ਹਨ, ਜਿਨ੍ਹਾਂ ਤੋਂ ਪਤਾ ਲੱਗਾ ਰਿਹਾ ਹੈ ਕਿ ਦੋਵੇਂ ਹੈਲੀਕਾਪਟਰ ਇੱਕ ਦੂਜੇ ਦੇ ਨੇੜੇ ਹੀ ਉੱਡ ਰਹੇ ਸਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਫਲਾਈਟ ਡਾਟਾ ਦੀ ਜਾਂਚ ਕੀਤੀ ਜਾਵੇਗੀ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×