For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਦੇ ਦੋ ਧੜੇ ਭਿੜੇ, ਗੋਲੀਆਂ ਚੱਲੀਆਂ

09:25 AM May 05, 2024 IST
ਵਿਦਿਆਰਥੀਆਂ ਦੇ ਦੋ ਧੜੇ ਭਿੜੇ  ਗੋਲੀਆਂ ਚੱਲੀਆਂ
ਵਿਦਿਆਰਥੀਆਂ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਐੱਸਪੀ ਰੁਪਿੰਦਰ ਕੌਰ ਭੱਟੀ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 4 ਮਈ
ਇੱਥੇ ਅੱਜ ਤੜਕਸਾਰ ਲਵਲੀ ਯੂਨੀਵਰਸਿਟੀ ਨੇੜੇ ਪੈਂਦੇ ਲਾਅ ਗੇਟ ’ਤੇ ਵਿਦਿਆਰਥੀਆਂ ਦੇ ਦੋ ਧੜਿਆਂ ’ਚ ਹੋਈ ਲੜਾਈ ਦੌਰਾਨ ਚੱਲੀ ਗੋਲੀ ’ਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਇਸ ਦੌਰਾਨ ਤਿੰਨ ਨੌਜਵਾਨਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜਾਂਚ ਅਧਿਕਾਰੀ ਦਰਸ਼ਨ ਸਿੰਘ ਭੱਟੀ ਚੌਕੀ ਇੰਚਾਰਜ ਚਹੇੜੂ ਨੇ ਦੱਸਿਆ ਕਿ ਲਾਅ ਗੇਟ ਨੇੜੇ ਦੋ ਪੀਜੀ ’ਚ ਕੁੱਝ ਵਿਦਿਆਰਥੀ ਰਹਿੰਦੇ ਹਨ। ਜਿਨ੍ਹਾਂ ’ਚ ਇੱਕ ਗਰੁੱਪ ਦਾ ਮੈਂਬਰ ਜੇ ਮਨੀ ਜੋ ਬਿਹਾਰ ਦਾ ਰਹਿਣਾ ਵਾਲਾ ਹੈ ਤੇ ਦੂਸਰੇ ਗਰੁੱਪ ਦਾ ਸੱਤਿਅਮ ਪਵਾਰ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 3.50 ’ਤੇ ਸੱਤਿਅਮ ਪਵਾਰ ਨੇੜੇ ਲਾਅ ਗੇਟ ਨੇੜੇ ਘੁੰਮ ਰਿਹਾ ਸੀ ਜਦੋਂ ਜੇ ਮਨੀ ਤੇ ਉਸ ਦੇ ਨਾਲ ਕੁੱਝ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਆ ਕੇ ਉਸ ਨਾਲ ਝਗੜਾ ਕੀਤਾ ਤੇ ਗੋਲੀਆਂ ਚਲਾ ਦਿੱਤੀਆ। ਇਸ ਦੌਰਾਨ ਸੱਤਿਅਮ ਤੇ ਉਸ ਦੇ ਤਿੰਨ ਸਾਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਸੱਤਿਅਮ ਪਵਾਰ ਨੂੰ ਜਲੰਧਰ ਰੈੱਫ਼ਰ ਕਰ ਦਿੱਤਾ। ਜਦਕਿ ਉਸ ਦੇ ਬਾਕੀ ਸਾਥੀਆਂ ਯਸ਼ ਰਾਠੀ, ਆਦਰਸ਼ਨ ਤ੍ਰਿਪਾਠੀ ਵਾਸੀ ਮੱਧ ਪ੍ਰਦੇਸ਼ ਤੇ ਪ੍ਰੀਕਸ਼ਿਤ ਰਾਣਾ ਵਾਸੀ ਕਰਨਾਲ ਹਰਿਆਣਾ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਹੈ। ਐੱਸਐੱਮਓ ਨੇ ਦੱਸਿਆ ਕਿ ਉਸ ਦੇ ਪੇਟ ਦੇ ਸੱਜੇ ਪਾਸੇ ਤੇ ਸੱਜੀ ਬਾਂਹ ’ਚ ਗੋਲੀ ਲੱਗੀ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਮੌਕੇ ’ਤੇ ਪੁੱਜੇ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਚਾਰ ਖੋਲ ਬਰਾਮਦ ਹੋਏ ਹਨ। ਪੁਲੀਸ ਵੱਲੋਂ ਇਸ ਸਬੰਧ ’ਚ ਜੇ ਮਨੀ, ਗੌਰਵ ਗੌਤਮ, ਸੱਤਿਅਮ ਤੇ ਆਸ਼ੀਸ਼ ਤੇ ਕਰੀਬ ਦਰਜਨ ਤੋਂ ਵੱਧ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਸਬੰਧੀ ਕੁੱਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×