ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦੋ ਗੁੱਟ ਭਿੜੇ, ਪੰਜ ਜ਼ਖ਼ਮੀ

08:40 PM Jun 29, 2023 IST

ਹਰਜੀਤ ਸਿੰਘ

Advertisement

ਡੇਰਾਬੱਸੀ 26 ਜੂਨ

ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਪਸੀ ਲੜਾਈ ‘ਚ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਕਾਰ ਸਿੰਘ ਵਾਸੀ ਸ਼ਕਤੀ ਨਗਰ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਚੰਡੀਗੜ੍ਹ ਅੰਬਾਲਾ ਰੋਡ ‘ਤੇ ਟਰੱਕ ਯੂਨੀਅਨ ਨੇੜੇ ਟਰਾਂਸਪੋਰਟ ਹੈ। ਇਸ ਦੇ ਨੇੜੇ ਸਥਿਤ ਸਰਤਾਜ ਟਾਇਰ ਵਾਲੇ ਦੀ ਬੰਦ ਦੁਕਾਨ ਅੱਗੇ ਗੱਡੀ ਖੜ੍ਹੀ ਕਰਨ ਦੌਰਾਨ ਗੁਰਮੇਲ ਸਿੰਘ ਮੁਲਤਾਨੀ ਆ ਗਿਆ ਜਿਸ ਨੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਲੜਕੇ ਹਰੀ ਸਿੰਘ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਬਚਾਉਣ ਆਏ ਰਿਸ਼ਤੇਦਾਰ ਇੰਦਰਜੀਤ ਸਿੰਘ ਦੀ ਵੀ ਕੁੱਟਮਾਰ ਕੀਤੀ ਗਈ। ਪੁਲੀਸ ਨੇ ਮੁਲਜ਼ਮ ਹਰੀ ਸਿੰਘ, ਉਸਦੇ ਪਿਤਾ ਗੁਰਮੇਲ ਸਿੰਘ, ਅਸ਼ਵਨੀ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੀ ਧਿਰ ਦੇ ਗੁਰਮੇਲ ਸਿੰਘ ਵਾਸੀ ਪਿੰਡ ਛੱਤ ਨੇ ਦੱਸਿਆ ਕਿ ਟਰੱਕ ਯੂਨੀਅਨ ਨੇੜੇ ਉਸਦੀ ਟਰਾਂਸਪੋਰਟ ਹੈ। ਅੱਜ ਜਦ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲੱਗਿਆ ਤਾਂ ਦੁਕਾਨ ਦੇ ਬਾਹਰ ਇਕ ਸਕਾਰਪੀਓ ਗੱਡੀ ਆਈ। ਉਸ ਵਿਚ ਪੰਜ ਜਣੇ ਉਤਰੇ ਅਤੇ ਆਉਂਦੇ ਸਾਰ ਗਾਲੀ-ਗਲੋਚ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਝਗੜਾ ਦੌਰਾਨ ਉਸਦੀ ਲਗਪਗ ਡੇਢ ਲੱਖ ਦੀ ਨਕਦੀ ਡਿੱਗ ਗਈ। ਪੁਲੀਸ ਨੇ ਬਲਕਾਰ ਸਿੰਘ, ਇੰਦਰਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Tags :
ਗੱਡੀਗੁੱਟਜ਼ਖ਼ਮੀਪਾਰਕਿੰਗਭਿੜੇ,
Advertisement