For the best experience, open
https://m.punjabitribuneonline.com
on your mobile browser.
Advertisement

ਦੋ ਸਰਕਾਰੀ ਕਾਲਜਾਂ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ

08:42 AM Jul 26, 2024 IST
ਦੋ ਸਰਕਾਰੀ ਕਾਲਜਾਂ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ
ਜੀਸੀਜੀ ਵਿੱਚ ਵਿਦਿਆਰਥੀ ਕੌਂਸਲ ’ਚ ਸ਼ਾਮਲ ਵਿਦਿਆਰਥਣਾਂ ਸਟਾਫ਼ ਨਾਲ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੁਲਾਈ
ਸਰਕਾਰੀ ਕਾਲਜ ਲੜਕੀਆਂ (ਜੀਸੀਜੀ) ਅਤੇ ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ ਕਰਵਾਏ ਗਏ। ਸਥਾਨਕ ਜੀਸੀਜੀ ਵਿੱਚ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਫਰੈਸ਼ਰ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਓਰੀਐਂਟਸਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਦੀਪਕ ਚੋਪੜਾ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਾਲਜ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਸਰਕਾਰੀ ਕਾਲਜ ਲੜਕੀਆਂ ਵਿੱਚ ਵੀ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਲਈ ਓਰੀਐਂਟੇਸ਼ਨ ਸਮਾਗਮ ਅਤੇ ਸਟੂਡੈਂਟ ਕੌਂਸਲ ਦਾ ਸਥਾਪਨਾ ਸਮਾਗਮ ਕਰਵਾਇਆ ਗਿਆ। ਸਭਾ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ। ਪ੍ਰਿੰਸੀਪਲ ਸੁਮਨ ਲਤਾ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਾਲਜ ਦੀਆਂ ਹੋਰ ਪ੍ਰਾਪਤੀਆਂ ਦੇ ਨਾਲ-ਨਾਲ ਸਾਲ 2021 ਵਿੱਚ ਕਾਲਜ ਦੀ ਵਿਦਿਆਰਥਣ ਰਹੀ ਮਿਸ ਰੀਆ ਵੱਲੋਂ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਵਾਈਸ ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੀ ਮੁਖੀ ਗੁਰਜਿੰਦਰ ਕੌਰ ਨੇ ਟਿਊਟੋਰਿਅਲ ਗਰੁੱਪਾਂ ਬਾਰੇ ਜਾਣਕਾਰੀ ਦਿੱਤੀ। ਸਟੂਡੈਂਟ ਕੌਂਸਲ, ਸਕਾਲਰਸ਼ਿਪ, ਰੋਟਰੈਕਟ ਕਲੱਬ, ਯੂਥ ਕਲੱਬ ਸੋਸ਼ਲ ਐਂਡ ਕਲਚਰਲ ਐਕਟੀਵਿਟੀਜ਼ ਅਤੇ ਐਂਟੀ ਰੈਗਿੰਗ ਸੈੱਲ, ਐੱਨਐੱਸਐੱਸ, ਐੱਨਸੀਸੀ ਤੇ ਲਾਇਬ੍ਰੇਰੀ ਦੇ ਇੰਚਾਰਜਾਂ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਕਲੱਬਾਂ ਅਤੇ ਸੁਸਾਇਟੀਆਂ ਬਾਰੇ ਦੱਸਿਆ। ਸੈਸ਼ਨ 2024-25 ਲਈ ਵਿਦਿਆਰਥੀ ਕੌਂਸਲ ਵਿੱਚ 49 ਵਿਦਿਆਰਥੀ ਚੁਣੇ ਗਏ ਸਨ। ਬੀ.ਕਾਮ ਤੀਜਾ ਸਾਲ ਦੀ ਵਿਦਿਆਰਥਣ ਮਜਿਸ਼ਠਾ ਨੂੰ ਹੈੱਡ ਗਰਲ, ਨਮਿਸ਼ਾ ਨੂੰ ਡਿਪਟੀ ਹੈੱਡ ਗਰਲ, ਖੁਸ਼ੀ ਨੂੰ ਸਕੱਤਰ ਤੇ ਭਗਤੀ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ। ਮੰਚ ਸੰਚਾਲਨ ਸ੍ਰੀਮਤੀ ਸਰਿਤਾ ਨੇ ਕੀਤਾ।

Advertisement
Advertisement
Author Image

sukhwinder singh

View all posts

Advertisement