ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ

08:21 AM May 17, 2024 IST

ਪੱਤਰ ਪ੍ਰੇਰਕ
ਦੋਦਾ, 16 ਮਈ
ਗਰਮੀ ਤੋਂ ਬਚਣ ਲਈ ਜਲਘਰ ਗਿੱਦੜਬਾਹਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਅੱਠ ਬੱਚੇ ਨਹਾਉਣ ਗਏ ਪਰ ਉਨ੍ਹਾਂ ਵਿਚੋਂ ਦੋ ਲੜਕੀਆਂ ਮਧੂ ਪੁੱਤਰੀ ਗੋਪਾਲ ਸਿੰਘ ਅਤੇ ਪ੍ਰੀਤੀ ਪੁੱਤਰੀ ਸੁਰਿੰਦਰ (ਉਮਰ ਕਰੀਬ 12-13 ਸਾਲ) ਡੁੱਬ ਗਈਆਂ। ਇਸ ਦੌਰਾਨ ਦੂਜੇ ਬੱਚਿਆਂ ਨੇ ਰੌਲਾ ਪਾਇਆ ਤੇ ਰਾਹਗੀਰਾਂ ਦੀ ਮਦਦ ਨਾਲ ਇਕ ਬੱਚੇ ਨੂੰ ਬਚਾ ਲਿਆ ਗਿਆ ਪਰ ਦੋ ਬੱਚੀਆਂ ਡੁੱਬ ਗਈਆਂ। ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵੀਰ ਸਿੰਘ ਪੰਨੂ ਪੁੱਜੇ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਤਲਾਬ ਵਿਚੋਂ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤੀਆਂ ਗਈਆਂ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਜਲਘਰ ਵਿਚ ਹਰ ਵੇਲੇ ਕੋਈ ਮੁਲਾਜ਼ਮ ਤਾਇਨਾਤ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ

Advertisement

Advertisement
Advertisement