For the best experience, open
https://m.punjabitribuneonline.com
on your mobile browser.
Advertisement

ਵਿਆਹ ਦਾ ਝਾਂਸਾ ਦੇ ਕੇ ਦੋ ਲੜਕੀਆਂ ਨੂੰ ਵਰਗਲਾਇਆ

07:23 AM Oct 21, 2024 IST
ਵਿਆਹ ਦਾ ਝਾਂਸਾ ਦੇ ਕੇ ਦੋ ਲੜਕੀਆਂ ਨੂੰ ਵਰਗਲਾਇਆ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਕਤੂਬਰ
ਵੱਖ ਵੱਖ ਥਾਵਾਂ ਤੋਂ ਦੋ ਲੜਕੀਆਂ ਨੂੰ ਵਿਆਹ ਦੀ ਨੀਯਤ ਨਾਲ ਨੌਜਵਾਨ ਵਰਗਲਾ ਕੇ ਲੈ ਗਏ ਹਨ ਜਦਕਿ ਇੱਕ ਲੜਕੀ ਲੱਖਾਂ ਰੁਪਏ ਅਤੇ ਗਹਿਣੇ ਵੀ ਲੈ ਗਈ ਹੈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੂੰ ਮੁਹੱਲਾ ਗੁਰੂ ਨਾਨਕ ਨਗਰ ਤਾਜਪੁਰ ਰੋਡ ਵਾਸੀ ਲਛਮਣ ਪ੍ਰਸਾਦ ਨੇ ਦੱਸਿਆ ਕਿ ਉਸ ਦੀ ਲੜਕੀ ਚਾਂਦਨੀ ਗੁਪਤਾ (18) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸਦੀ ਭਾਲ ਕਰਨ ਤੇ ਪਤਾ ਲੱਗਾ ਹੈ ਕਿ ਗਵਾਂਢ ਵਿੱਚ ਰਹਿੰਦਾ ਕੁਲਦੀਪ ਪਾਠਕ ਉਸਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਲੜਕੀ ਘਰ ਦੀ ਅਲਮਾਰੀ ਵਿੱਚ ਰੱਖੇ 1 ਲੱਖ 50 ਹਜ਼ਾਰ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਲੈ ਗਈ ਹੈ।‌ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਮਹੱਲਾ ਵਿਸ਼ਨੂੰ ਵਿਚਾਰ ਪਿੰਡ ਬੱਲੋਕੇ ਬਚਨ ਸਿੰਘ ਮਾਰਗ ਵਾਸੀ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਅੰਨੂ ਭਾਰਤੀ (19) ਪੜ੍ਹਨ ਲਈ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਗਵਾਂਢ ਵਿੱਚ ਰਹਿੰਦਾ ਰਾਹੁਲ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ।

Advertisement

Advertisement
Advertisement
Author Image

Advertisement