ਪ੍ਰਾਜੈਕਟ ਜੀਵਨ ਜੋਤ ਤਹਿਤ ਦੋੋ ਲੜਕੀਆਂ ਨੂੰ ਬਚਾਇਆ
12:30 AM Dec 21, 2024 IST
ਪੱਤਰ ਪ੍ਰੇਰਕ
Advertisement
ਜਲੰਧਰ, 21 ਦਸੰਬਰ
ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਾਜੈਕਟ ਜੀਵਨ ਜੋਤ ਤਹਿਤ ਜ਼ਿਲ੍ਹੇ ਵਿੱਚ ਬਾਲਾਂ ਤੋਂ ਭੀਖ ਮੰਗਾਉਣ ਖ਼ਿਲਾਫ ਮੁਹਿੰਮ ਤਹਿਤ ਅੱਜ ਦੋ ਲੜਕੀਆਂ ਨੂੰ ਬਚਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਨੇ ਦੱਸਿਆ ਕਿ ਬਾਲ ਭਿੱਖਿਆ ਰੋਕਣ ਦੀ ਮੁਹਿੰਮ ਤਹਿਤ ਸ਼ਹਿਰ ਦੇ ਬੀਐੱਮਸੀ ਚੌਕ, ਚੁਨਮੁਨ ਚੌਕ, ਗੁਰੂ ਨਾਨਕ ਮਿਸ਼ਨ, ਕਪੂਰਥਲਾ ਚੌਕ ਸਮੇਤ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ 2 ਲੜਕੀਆਂ ਨੂੰ ਬਚਾਇਆ ਗਿਆ, ਜੋ ਭੀਖ ਮੰਗ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਰੈਸਕਿਊ ਕੀਤੀਆਂ ਗਈਆਂ ਲੜਕੀਆਂ ਦੀ ਚਾਰ ਨੰਬਰ ਥਾਣੇ ਵਿੱਚ ਡੀ.ਡੀ.ਆਰ. ਕਰਵਾਉਣ ਉਪਰੰਤ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਲੜਕੀਆਂ ਨੂੰ ਬਾਲ ਭਲਾਈ ਕਮੇਟੀ ਕੋਲ ਪੇਸ਼ ਕਰ ਕੇ ਸੁਰੱਖਿਅਤ ਸ਼ਰਨ ’ਚ ਭੇਜਿਆ ਗਿਆ।
Advertisement
Advertisement