ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਮੁਕਾਬਲੇ ਮਗਰੋਂ ਦੋ ਗੈਂਗਸਟਰ ਗ੍ਰਿਫ਼ਤਾਰ

08:57 AM Sep 20, 2024 IST
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਗੁਰਬਖਸ਼ਪੁਰੀ/ਬੇਅੰਤ ਸਿੰਘ ਸੰਧੂ
ਤਰਨ ਤਾਰਨ/ਪੱਟੀ, 19 ਸਤੰਬਰ
ਸਰਹੱਦੀ ਖੇਤਰ ਦੇ ਪਿੰਡ ਮੁੱਠਿਆਂਵਾਲਾ ਨੇੜੇ ਗੈਂਗਸਟਰਾਂ ਨਾਲ ਮੁਕਾਬਲੇ ਮਗਰੋਂ ਪੁਲੀਸ ਨੇ ਦੋ ਜਣਿਆਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ| ਮੁਕਾਬਲੇ ’ਚ ਦੋਵੇਂ ਜ਼ਖ਼ਮੀ ਹੋ ਗਏ|
ਦੇਰ ਰਾਤ ਹੋਏ ਮੁਕਾਬਲੇ ਬਾਰੇ ਅੱਜ ਐੱਸਐੱਸਪੀ ਗੌਰਵ ਤੂਰਾ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ’ਚੋਂ ਇਕ ਦੀ ਪਛਾਣ ਪਵਨਦੀਪ ਸਿੰਘ (19) ਵਾਸੀ ਬਲੇਰ ਭਿੱਖੀਵਿੰਡ ਰੋਡ ਵਜੋਂ ਹੋਈ ਹੈ, ਜਦੋਂਕਿ ਦੂਜਾ ਨਾਬਾਲਗ ਹੈ।
ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਪਿਸਤੌਲ, ਦੇਸੀ ਪਿਸਤੌਲ, ਅੱਠ ਕਾਰਤੂਸ ਬਰਾਮਦ ਕੀਤੇ ਹਨ| ਐੱਸਐੱਸਪੀ ਨੇ ਦੱਸਿਆ ਕਿ ਤਰਨ ਤਾਰਨ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਥਾਣਾ ਪੱਟੀ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਮੁੱਠਿਆਂਵਾਲਾ ਨੇੜੇ ਲਗਾਏ ਨਾਕੇ ’ਤੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ|
ਪੁਲੀਸ ਵਲੋਂ ਆਪਣੇ ਬਚਾਅ ’ਚ ਕੀਤੀ ਗੋਲੀਬਾਰੀ ਵਿੱਚ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਇਲਾਜ ਲਈ ਹਸਪਤਾਲ ਦਾਖਲ ਕਰਾਇਆ| ਇਹ ਦੋਵੇਂ ਵਿਦੇਸ਼ ਫ਼ਰਾਰ ਹੋਏ ਗੈਂਗਸਟਰ ਪ੍ਰਭ ਦਾਸੁੂਵਾਲ ਦੇ ਨਿਰਦੇਸ਼ਾਂ ’ਤੇ ਲੋਕਾਂ ਤੋਂ ਫਿਰੌਤੀ ਦੀ ਰਕਮ ਇਕੱਠੀ ਕਰਦੇ ਸਨ| ਮੁਲਜ਼ਮਾਂ ਨੇ ਅੱਡਾ ਵਲਟੋਹਾ ਦੇ ਮੋਦੀ ਖਾਨਾ ਕਰਿਆਨਾ ਸਟੋਰ, ਪਿੰਡ ਚੁਸਲੇਵੜ੍ਹ ਦੇ ਇਕ ਡਾਕਟਰ ਅਤੇ ਅੱਡਾ ਘੜਿਆਲਾ ਦੇ ਸੁਨਿਆਰੇ ਤੋਂ ਫ਼ਿਰੌਤੀ ਦੀ ਮੰਗ ਪੂਰੀ ਨਾ ਕਰਨ ’ਤੇ ਗੋਲੀਆਂ ਚਲਾਈਆਂ ਸਨ| ਉਹ ਕੱਲ੍ਹ ਵੀ ਕਿਸੇ ਵੱਡੀ ਵਾਰਦਾਤ ਲਈ ਸਾਜ਼ਿਸ਼ ਰਚ ਰਹੇ ਸਨ। ਥਾਣਾ ਪੱਟੀ ਸਦਰ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement