ਦੋ ਭਗੌੜੇ ਗ੍ਰਿਫ਼ਤਾਰ
09:59 AM Jan 14, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 13 ਜਨਵਰੀ
ਜ਼ਿਲ੍ਹਾ ਪੁਲੀਸ ਨੇ ਅੱਜ ਨਸ਼ਾ ਤਸਕਰੀ (ਐੱਨਡੀਪੀਐੱਸ) ਦੇ ਮਾਮਲਿਆਂ ਵਿੱਚ ਲੋੜੀਂਦੇ ਦੋ ਭਗੌੜੇ ਮੁਲਜ਼ਮਾਂ (ਪੀਓ) ਨੂੰ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਯੂ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਵੀਰ ਸਿੰਘ ਵਾਸੀ ਝਬਾਲ ਅਤੇ ਪ੍ਰਭਦੀਪ ਸਿੰਘ ਉਰਫ ਪੀਟਰ ਵਾਸੀ ਪਹੁਵਿੰਡ ਸ਼ਾਮਲ ਹਨ| ਵੀਰ ਸਿੰਘ ਖ਼ਿਲਾਫ਼ ਪੰਜ ਸਾਲ ਪਹਿਲਾਂ ਝਬਾਲ ਪੁਲੀਸ ਨੇ ਨਸ਼ਾ ਬਰਾਮਦ ਹੋਣ ਤੇ ਪ੍ਰਭਦੀਪ ਸਿੰਘ ਖਿਲਾਫ਼ ਵੀ ਪੰਜ ਸਾਲ ਪਹਿਲਾਂ ਨਸ਼ਾ ਬਰਾਮਦ ਕੀਤੇ ਜਾਣ ’ਤੇ ਕੇਸ ਦਰਜ ਕੀਤਾ ਗਿਆ ਸੀ| ਉਹ ਅਦਾਲਤ ਦੀ ਕਾਰਵਾਈ ਤੋਂ ਗੈਰ ਹਾਜ਼ਰ ਹੋ ਗਏ ਸਨ ਜਿਸ ਤੇ ਉਨ੍ਹਾਂ ਨੂੰ ਪੁਲੀਸ ਨੇ ਭਗੌੜਾ ਮੁਲਜ਼ਮ ਐਲਾਨ ਦਿੱਤਾ ਸੀ|
Advertisement
Advertisement